ਫਰਾਂਸ ਦੇ ਸਕੂਲਾਂ ‘ਚ ਮੋਬਾਇਲ ਫੋਨ ‘ਤੇ ਲੱਗੀ ਪਾਬੰਦੀ

0
592

ਪੈਰਿਸ—ਫਰਾਂਸ ‘ਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਜਾ ਰਹੇ ਬੱਚਿਆਂ ਨੂੰ ਹੁਣ ਬਿਨਾਂ ਮੋਬਾਇਲ ਫੋਨ ਦੇ ਹੀ ਸਕੂਲ ਜਾਣਾ ਹੋਵੇਗਾ। ਸਰਕਾਰ ਨੇ ਇਕ ਕਾਨੂੰਨ ਪਾਸ ਕਰ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ‘ਚ ਪੂਰੇ ਦਿਨ ਦੇ ਲਈ ਫੋਨ ‘ਤੇ ਰੋਕ ਲਗਾ ਦਿੱਤੀ ਹੈ। ਇਸ ‘ਚ ਬ੍ਰੇਕ ਦਾ ਸਮਾਂ ਵੀ ਸ਼ਾਮਲ ਹੈ। ਇਸ ਨਿਯਮ ‘ਚ ਸਿਰਫ ਕੁਝ ਖਾਸ ਮਾਮਲਿਆਂ ਅਤੇ ਦਿਵਿਆਂਗ ਬੱਚਿਆਂ ਨੂੰ ਹੀ ਛੋਟ ਮਿਲੇਗੀ। ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਂ ਤਾਂ ਆਪਣੇ ਫੋਨਸ ਆਫ ਕਰਨ ਜਾਂ ਫਿਰ ਉਨ੍ਹਾਂ ਨੂੰ ਲਾਕਰ ‘ਚ ਰੱਖ ਦੇਣ। ਸਿੱਖਿਆ ਮੰਤਰੀ ਮਾਈਕਲ ਬਲੈਂਕਵੈਰ ਨੇ ਕਿਹਾ ਕਿ ਇਸ ਦਾ ਉਦੇਸ਼ ਬੱਚਿਆਂ ਨੂੰ ਪੜਾਈ ਤੇ ਵਧੀਆ ਤਰੀਕੇ ਨਾਲ ਧਿਆਨ ਕੇਂਦਰਿਤ ਕਰਨ, ਸਮਾਜਿਕ ਦਾਇਰਾ ਵਧਾਉਣ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਘੱਟ ਕਰਨ ਦੇ ਲਈ ਪ੍ਰੇਰਿਤ ਕਰਨਾ ਹੈ।
ਇਸ ਬੈਨ ਦਾ ਉਦੇਸ਼ ਆਨਲਾਈਨ ਧੌਂਸ ਜਮਾਉਣ ਅਤੇ ਸਕੂਲ ‘ਚ ਚੋਰੀ ਅਤੇ ਹਿੰਸਾ ਦੀਆਂ ਘਟਨਾਵਾਂ ਤੇ ਲਗਾਮ ਲਗਾਉਣਾ ਵੀ ਹੈ। ਕਾਨੂੰਨ ਦਾ ਪਾਲਣ ਨਾ ਕਰਨ ਵਾਲਿਆਂ ਤੇ ਇਸ ਨਿਯਮ ਤਹਿਤ ਅਧਿਆਪਕਾਂ ਕੋਲ ਪੂਰੇ ਦਿਨ ਲਈ ਬੱਚਿਆਂ ਦਾ ਫੋਨ ਜ਼ਬਤ ਕਰਨ ਦਾ ਅਧਿਕਾਰ ਵੀ ਹੈ।