ਨਵੀਂ ਦਿੱਲੀ— ਅਧਿਆਤਮਕ ਗਿਆਨ ਜ਼ਰੂਰੀ ਨਹੀਂ ਕਿ ਟੈਕਸ ਤੋਂ ਮੁਕਤ ਹੋਵੇ। ਮਹਾਰਾਸ਼ਟਰ ਵਿਚ ਜੀ.ਐੱਸ. ਟੀ. ਕੋਰਟ ਨੇ ਫੈਸਲਾ ਦਿੱਤਾ ਹੈ ਕਿ ਹੁਣ ਧਾਰਮਿਕ ਗ੍ਰੰਥ, ਧਾਰਮਿਕ ਮੈਗਜ਼ੀਨ ਅਤੇ ਡੀ. ਵੀ. ਡੀਜ਼ ਦੇ ਨਾਲ-ਨਾਲ ਧਰਮਸ਼ਾਲਾ, ਲੰਗਰ ਜੀ. ਐੱਸ. ਟੀ. ਦੇ ਦਾਇਰੇ ਵਿਚ ਹੋਣਗੇ। ਕੋਰਟ ਦੀ ਦਲੀਲ ਹੈ ਕਿ ਇਨ੍ਹਾਂ ਵਸਤਾਂ ਦੀ ਵਿਕਰੀ ਇਕ ਕਾਰੋਬਾਰ ਹੈ ਅਤੇ ਇਨ੍ਹਾਂ ਨੂੰ ਖੈਰਾਤ ਮੰਨਦੇ ਹੋਏ ਟੈਕਸ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਹੈ।
ਮਹਾਰਾਸ਼ਟਰ ਦੀ ਕੋਰਟ ਦੇ ਕੋਲ ਟੈਕਸ ਸਬੰਧੀ ਇਹ ਮਾਮਲਾ ਸ਼੍ਰੀਮਦ ਰਾਜਚੰਦਰ ਅਧਿਆਤਮਕ ਸਤਿਸੰਗ ਸਾਧਨਾ ਕੇਂਦਰ ਲੈ ਕੇ ਆਇਆ ਸੀ।