ਬੱਚਿਆਂ ਨੂੰ ਮਿੱਟੀ ”ਚ ਖੇਡਣ ਦਿਓ, ਨਹੀਂ ਪੈਣਗੇ ਬੀਮਾਰ

0
722

ਵਾਸ਼ਿੰਗਟਨ— ਅਕਸਰ ਅਸੀਂ ਖੁਦ ਤਾਂ ਮਿੱਟੀ ਅਤੇ ਚਿੱਕੜ ਤੋਂ ਭੱਜਦੇ ਹੀ ਹਾਂ, ਨਾਲ ਹੀ ਆਪਣੇ ਬੱਚਿਆਂ ਨੂੰ ਵੀ ਇਸ ਤੋਂ ਦੂਰ ਰਹਿਣ ਦੀ ਹਦਾਇਤ ਦਿੰਦੇ ਹਾਂ। ਸਾਨੂੰ ਲੱਗਦਾ ਹੈ ਕਿ ਬੱਚੇ ਮਿੱਟੀ ਵਿਚ ਖੇਡਣਗੇ ਤਾਂ ਬੀਮਾਰ ਪੈ ਜਾਣਗੇ ਪਰ ਨਵੇਂ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਮਿੱਟੀ ਵਿਚ ਖੇਡਣ ਨਾਲ ਕੋਈ ਬੀਮਾਰ ਨਹੀਂ ਹੁੰਦਾ, ਸਗੋਂ ਸਰੀਰ ਹੋਰ ਮਜ਼ਬੂਤ ਹੁੰਦਾ ਹੈ। ਇਸ ਨਾਲ ਸਰੀਰ ਵਿਚ ਬੈਕਟੀਰੀਆ ਨਾਲ ਲੜਨ ਦੀ ਰੋਗ ਰੋਕੂ ਸਮਰੱਥਾ ਵਿਕਸਤ ਹੁੰੰਦੀ ਹੈ। ਇਸ ਵਿਚ ਜ਼ਖਮਾਂ ਨੂੰ ਠੀਕ ਕਰਨ ਦੀ ਵੀ ਸਮਰੱਥਾ ਹੈ।

ਕੁਝ ਸੰਸਕ੍ਰਿਤੀਆਂ ਵਿਚ ਇਲਾਜ ਦੌਰਾਨ ਚਮੜੀ ਦੀ ਉੱਪਰਲੀ ਪਰਤ ‘ਤੇ ਚਿੱਕੜ ਜਾਂ ਗਿੱਲੀ ਮਿੱਟੀ ਦਾ ਲੇਪ ਲਾਉਣ ਦੀ ਰਵਾਇਤ ਆਮ ਹੈ। ਹੁਣ ਇਕ ਨਵੇਂ ਅਮਰੀਕੀ ਅਧਿਐਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਜ਼ਖਮਾਂ ਨੂੰ ਠੀਕ ਕਰਨ ਦੀ ਵੀ ਸਮਰੱਥਾ ਹੈ।

ਕੁਝ ਸੰਸਕ੍ਰਿਤੀਆਂ ਵਿਚ ਇਲਾਜ ਦੌਰਾਨ ਚਮੜੀ ਦੀ ਉੱਪਰਲੀ ਪਰਤ ‘ਤੇ ਚਿੱਕੜ ਜਾਂ ਗਿੱਲੀ ਮਿੱਟੀ ਦਾ ਲੇਪ ਲਾਉਣ ਦੀ ਰਵਾਇਤ ਆਮ ਹੈ। ਹੁਣ ਇਕ ਨਵੇਂ ਅਮਰੀਕੀ ਅਧਿਐਨ ਵਿਚ ਵੀ ਇਹ ਦੱਸਿਆ ਗਿਆ ਹੈ ਕਿ ਜ਼ਖਮਾਂ ‘ਤੇ ਮਿੱਟੀ ਦਾ ਲੇਪ ਲਾਉਣ ਦੀ ਇਹ ਪ੍ਰਕਿਰਿਆ ਬੀਮਾਰੀ ਪੈਦਾ ਕਰਨ ਵਾਲੇ ਰੋਗਾਣੂਆਂ ਨਾਲ ਲੜਨ ਵਿਚ ਮਦਦਗਾਰ ਹੋ ਸਕਦੀ ਹੈ। ਅਮਰੀਕਾ ਦੀ ਐਰੀਜੋਨਾ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਅਸੀਂ ਆਪਣੇ ਅਧਿਐਨ ਵਿਚ ਮਿੱਟੀ ਦੀ ਇਕ ਕਿਸਮ ਵਿਚ ਜ਼ਖਮਾਂ ਨੂੰ ਵੀ ਠੀਕ ਕਰਨ ਦੇ ਗੁਣ ਪਾਏ ਹਨ।

ਐਸਚੇਰੀਚੀਆ ਕੋਲਾਈ ਵਰਗੇ ਜੀਵਾਣੂ ਵੀ ਪੈਦਾ ਨਹੀਂ ਹੋਣ ਦਿੰਦੀ
ਮਿੱਟੀ ਜੀਵਾਣੂਰੋਧੀ ਵਾਂਗ ਕੰਮ ਕਰਦੀ ਹੈ। ਇਸ ਵਿਚ ਐਸਚੇਰੀਚੀਆ ਕੋਲਾਈ ਸਟਾਫਿਲੋਕੋਕਸ ਓਰੀਅਸ ਵਰਗੇ ਜੀਵਾਣੂਆਂ ਨਾਲ ਲੜਨ ਦੀ ਤਾਕਤ ਹੈ। ਅਮਰੀਕਾ ਦੇ ਮਾਈਕ੍ਰੋਬਾਇਓਲਾਜਿਸਟ ਰਾਬਿਨ ਪਟੇਲ ਨੇ ਕਿਹਾ ਕਿ ਅਸੀਂ ਪ੍ਰਯੋਗਸ਼ਾਲਾ ਵਿਚ ਦੇਖਿਆ ਕਿ ਮਿੱਟੀ ਬੈਕਟੀਰੀਆ ਦੇ ਉਪਭੇਦਾਂ ਨੂੰ ਪਾਰ ਕਰਕੇ ਉਸ ਨੂੰ ਮਾਰ ਸਕਦੀ ਹੈ। ਇਸ ਵਿਚ ਖਾਸ ਤੌਰ ‘ਤੇ ਬਾਇਓਫਿਲਮਸ ਬਣਾਉਣ ਵਾਲੇ ਜੀਵਾਣੂ ਵੀ ਸ਼ਾਮਲ ਹਨ, ਜੋ ਇਲਾਜ ਲਈ ਚੁਣੌਤੀ ਭਰਪੂਰ ਹੁੰਦੇ ਹਨ। ਬੈਕਟੀਰੀਆ ਜਦੋਂ ਕਿਸੇ ਕੋਸ਼ਿਕਾ ਦੀ ਪਰਤ ਨਾਲ ਚਿਪਕਦਾ ਹੈ ਤਾਂ ਬਾਇਓਫਿਲਮ ਬਣਾ ਲੈਂਦਾ ਹੈ। ਮਿੱਟੀ ਇਸ ਨੂੰ ਵੀ ਭੇਦ ਜਾਂਦੀ ਹੈ। ਫਿਜ਼ੀਸ਼ੀਅਨ, ਜਿਸ ਇਨਫੈਕਸ਼ਨ ਬਾਰੇ ਦੱਸਦੇ ਹਨ, ਉਸ ਵਿਚੋਂ ਦੋ ਤਿਹਾਈ ਵਿਚ ਇਹ ਬੈਕਟੀਰੀਆ ਮੌਜੂਦ ਹੁੰਦੇ ਹਨ।