ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਨੇਤਾ ਬਣਾਏ ਗਏ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਛੇਤੀ ਹੀ ਆਪਣੇ ਬਗਾਵਤੀ ਸੁਰ ਛੱਡ ਕੇ ਪਾਰਟੀ ਦੀ ਮਜ਼ਬੂਤੀ ‘ਚ ਲੱਗਣਗੇ, ਇਸ ਲਈ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਉਹ ਛੇਤੀ ਹੀ ਮੰਨ ਜਾਣਗੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖਹਿਰਾ ਵਲੋਂ ਬਠਿੰਡਾ ‘ਚ ਕਨਵੈਂਸ਼ਨ ਭਾਵੇਂ ਪਾਰਟੀ ਵਿਰੋਧੀ ਸਰਗਰਮੀ ਸੀ ਪਰ ਫਿਰ ਵੀ ਪਾਰਟੀ ਵਲੋਂ ਖਹਿਰਾ ਖਿਲਾਫ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਜਾਵਗੀ। ਖਹਿਰਾ ਤੇ ਹੋਰ ਵਿਧਾਇਕਾਂ ਨੇ ਅਜੇ ਪਾਰਟੀ ਨਹੀਂ ਛੱਡੀਹੈ ਤੇ ਨਾ ਹੀ ਉਨ੍ਹਾਂ ਨੇ ਅਜਿਹਾ ਕੋਈ ਐਲਾਨ ਕੀਤਾ ਹੈ।
ਚੀਮਾ ਨੇ ਕਿਹਾ ਕਿ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਉਸ ਦੇ ਬਾਵਜੂਦ ਡਾ. ਧਰਮਵੀਰ ਗਾਂਧੀ ਵਰਗੇ ਨੇਤਾ ਵੀ ਪਾਰਟੀ ਦੇ ਮੈਂਬਰ ਹ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ ਪਾਰਟੀ ਦੇ ਵਿਧਾਇਕਾਂ ਦੀ ਸਹਿਮਤੀ ਨਾਲ ਹੀ ਹਾਸਲ ਹੋਈ ਹੈ ਤੇ ਪਾਰਟੀ ਵਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਨਗੇ।