ਬੈਂਸ ਨੇ ਵੀ ਕੀਤਾ ਖਹਿਰਾ ਦੀ ਰੈਲੀ ਤੋਂ ਕਿਨਾਰਾ

0
347

ਲੁਧਿਆਣਾ: ਖਹਿਰਾ ਦੇ ਬੇਲੀ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੀ ਖਹਿਰਾ ਦੀ ਬਠਿੰਡਾ ਰੈਲੀ ਤੋਂ ਕਿਨਾਰਾ ਕਰ ਲਿਆ ਹੈ। ਬੈਂਸ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦਾਇਰ ਕੀਤੇ ਮਾਣਹਾਨੀ ਮੁਕੱਦਮੇ ਨੂੰ ਝੱਲਣ ਲਈ ਬੈਂਸ ਤਿਆਰ ਹਨ।

ਖਹਿਰਾ ਦੀ ਰੈਲੀ ਬਾਰੇ ਬੋਲਦਿਆਂ ਬੈਂਸ ਨੇ ਕਿਹਾ ਕਿ ਉਹ ਬਠਿੰਡਾ ਕਨਵੈਨਸ਼ਨ ਵਿੱਚ ਨਹੀਂ ਜਾਣਗੇ ਪਰ ਇੱਥੇ ਇਤਿਹਾਸਕ ਇਕੱਠ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਲੋਕ ਪੰਜਾਬ ਵਿੱਚ ਮਾਫੀਆ ਰਾਜ ਦੇ ਖ਼ਿਲਾਫ਼ ਹਨ ਉਹ ਇੱਥੇ ਜ਼ਰੂਰ ਜਾਣ।

ਆਪਣੇ ‘ਤੇ ਹੋਏ ਮਾਣਹਾਨੀ ਮੁਕੱਦਮੇ ਬਾਰੇ ਬੈਂਸ ਨੇ ਕਿਹਾ ਕਿ ਉਹ ਅਦਾਲਤ ਵਿੱਚ ਸਾਰੇ ਸਬੂਤਾਂ ਸਮੇਤ ਪੇਸ਼ ਹੋਣਗੇ। ਆਪਣੇ ਬੇਬਾਕ ਅੰਦਾਜ਼ ਵਿੱਚ ਬੈਂਸ ਨੇ ਕਿਹਾ ਕਿ ਉਹ ਗਿੱਦੜ ਭਬਕੀਆਂ ਤੋਂ ਉਹ ਨਹੀਂ ਡਰਦੇ।

ਜ਼ਿਕਰਯੋਗ ਹੈ ਕਿ ਅੱਜ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬੈਂਸ ਵਿਰੁੱਧ ਖ਼ੁਦ ਪਟਿਆਲਾ ਕੋਰਟ ਵਿੱਚ ਪੇਸ਼ ਹੋਕੇ ਕ੍ਰਿਮੀਨਲ ਡੈਫੇਮੇਸ਼ਨ ਦਾ ਕੇਸ ਦਰਜ ਕਰਵਾਇਆ ਹੈ। ਬੈਂਸ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਉੱਪਰ ਨਸ਼ਾ ਛਡਾਉ ਦਵਾਈਆਂ ਵਿੱਚ ਘਪਲਾ ਕਰਨ ਦਾ ਇਲਜ਼ਾਮ ਲਾਇਆ ਸੀ।