ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ 2000 ਤੇ 500 ਦੇ ਨਵੇਂ ਨੋਟਾਂ ਦੀ ਢੋਆ ਢੁਆਈ ਲਈ ਹਵਾਈ ਸੈਨਾ ਨੇ ਸਰਕਾਰ ਨੂੰ 29.41 ਕਰੋੜ ਰੁਪਏ ਦਾ ਬਿੱਲ ਭੇਜਿਆ ਹੈ। ਇੱਕ ਆਰਟੀਆਈ ਦੇ ਜਵਾਬ ‘ਚ ਹਵਾਈ ਸੈਨਾ ਨੇ ਕਿਹਾ ਕਿ ਸਾਡੇ ਅਤਿ ਆਧੁਨਿਕ ਸੀ-17 ਤੇ ਸੀ-130 ਜੇ ਹਰਕੁਲਿਸ ਜਹਾਜ਼ਾਂ ਰਾਹੀਂ ਨੋਟਾਂ ਦੀ ਢੁਆਈ ਕੀਤੀ ਗਈ ਸੀ।
ਰਿਟਾਇਰਡ ਕਮਾਂਡਰ ਲੋਕੇਸ਼ ਬੱਤਰਾ ਨੇ ਕਿਹਾ ਕਿ ਸਾਡੇ ਜਹਾਜ਼ਾਂ ਨੇ ਨਵੇਂ ਨੋਟਾਂ ਦੀ ਸਪਲਾਈ ਲਈ 91 ਵਾਰ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਅਸੀਂ ਸਰਕਾਰ ਨੂੰ ਸਿਕਿਓਰਟੀ ਪ੍ਰਿਟਿੰਗ ਐਂਡ ਮਿਟਿੰਗ ਕਾਰਪੋਰੇਸ਼ਨ ਤੇ ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਣ ਪ੍ਰਾਈਵੇਟ ਲਿਮਿਟਡ ਨੂੰ 29.41 ਕਰੋੜ ਰੁਪਏ ਦਾ ਬਿੱਲ ਭੇਜਿਆ ਸੀ।
ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਰਕਾਰ ਨੂੰ ਇਸ ਕੰਮ ਲਈ ਰੱਖਿਆ ਵਿਭਾਗ ਦੇ ਸਾਧਨਾਂ ਦੀ ਜਗ੍ਹਾ ਸਿਵਲ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪੂਰੀ ਤਿਆਰੀ ਨਾਲ ਇਹ ਫੈਸਲਾ ਕਰਦੀ ਤਾਂ ਅਚਾਨਕ ਪੈਦਾ ਹੋਏ ਇਨ੍ਹਾਂ ਹਾਲਾਤ ਤੋਂ ਬਚਿਆ ਜਾ ਸਕਦਾ ਸੀ।