ਪਾਰਕ ਵਿਚ ਹੋਈ ਗੋਲਾਬਾਰੀ ਦੇ ਇਕ ਜ਼ਖਮੀ ਦੀ ਮੌਤ

0
883
Hong Kong shooting

ਹਾਂਗਕਾਂਗ (ਪਚਬ): ਬੀਤੇ ਕੱਲ ਹਾਂਗਕਾਂਗ ਦੇ ਕੁਆਰੀ ਬੇਅ ਪਾਰਕ ਵਿਚ ਹੋਈ ਗੋਲੀਬਾਰੀ ਦੇ ਇਕ ਜਖਮੀ 80 ਸਾਲਾ ਔਰਤ ਨੇ ਹਸਪਤਾਲ ਵਿਚ ਦਮ ਤੋੜ ਦਿਤਾ। ਇਸ ਤੋ ਇਲਾਵਾ ਬਾਕੀ ਜਖਮੀਆਂ ਵਿਚੋ 2 ਦੀ ਹਾਲਤ ਅਜੇ ਗਭੀਰ ਹੈ। ਇਸ ਘਟਨਾ ਦੀ ਦੋਸ਼ੀ ਔਰਤ ਨੂੰ ਪੁਲੀਸ਼ ਨੇ ਪਾਰਕ ਦੇ ਨੇੜੈ ਸਥਿਤ ਇਕ ਪਾਲਜਾ ਵਿਚੋ ਗਿਰਫਤਾਰ ਕਰ ਲਿਆ ਸੀ। ਉਸ ਵੱਲੋ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਔਰਤ ਨੇ ਜਿਨਾਂ ਵਿਅਕਤੀਆਂ ਤੇ ਗੋਲੀ ਚਲਾਈ, ਉਹ ਉਸ ਦੇ ਰਿਸਤੇਦਾਰ ਹੀ ਸਨ। ਬਾਅਦ ਵਿਚ ਪੁਲੀਸ ਵੱਲੋ ਔਰਤ ਦੇ ਘਰ ਦੀ ਤਲਾਸ਼ੀ ਦੌਰਾਨ 3 ਹੋਰ ਵੀ ਹਥਿਆਰ ਮਿਲੇ ਹਨ। ਪੁਲੀਸ ਇਸ ਗੱਲ ਦੀ ਜ਼ਾਚ ਕਰ ਰਹੀ ਹੈ ਕਿ ਔਰਤ ਨੇ ਇਹ ਹਥਿਆਰ ਕਿਥੌ ਲਏ ਤੇ ਇਸ ਘਟਨਾ ਦੇ ਪਿਛੇ ਕੀ ਕਾਰਨ ਹਨ। ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਘਟਨਾ ਦਾ ਕਾਰਨ ਪੁਸਟੀ ਜਾਇਦਾਦ ਸੀ।ਯਾਦ ਰਹੇ ਹਾਂਗਕਾਂਗ ਵਿਚ ਬਿਨਾਂ ਲਾਇਸੰਸ ਹਥਿਆਰ ਰੱਖਣਾ ਗੈਰਕਾਨੂੰਨੀ ਹੈ ਤੇ ਇਸ ਦੋਸ਼ ਵਿੱਚ 14 ਸਾਲ ਦੀ ਕੈਦ ਅਤੇ ਇਕ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ।