ਗਊ ਰੱਖਿਆ ਦੀ ਜਿਮੇਵਾਰੀ ਹੁਣ ਸਰਾਬੀਆਂ ਦੀ

0
295

ਜੈਪੁਰ: ਗਊ ਰੱਖਿਆ ਦੇ ਨਾਂ ‘ਤੇ ਰਾਜਸਥਾਨ ਸਰਕਾਰ ਨੇ ‘ਇਤਿਹਾਸਕ’ ਕਦਮ ਚੁੱਕਿਆ ਹੈ। ਸਰਕਾਰ ਨੇ ਗਊ ਰੱਖਿਆ ਲਈ ਲੋੜੀਂਦੇ ਪੈਸੇ ਜੁਟਾਉਣ ਲਈ ਸ਼ਰਾਬ ‘ਤੇ 20% ਟੈਕਸ ਲਾ ਦਿੱਤਾ ਹੈ। ਇਹ ਟੈਕਸ ਦੇਸੀ ਤੋਂ ਲੈ ਕੇ ਵਿਦੇਸ਼ੀ ਹਰ ਤਰ੍ਹਾਂ ਦੀ ਸ਼ਰਾਬ ‘ਤੇ ਲੱਗੇਗਾ।
23 ਜੁਲਾਈ, 2018 ਤੋਂ ਲਾਗੂ ਹੋਣ ਵਾਲੇ ਇਸ ਐਕਟ ਲਈ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਅੰਗ੍ਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਰਿਪੋਰਟ ਮੁਤਾਬਕ ਸੂਬਾ ਸਕਦਾ ਨੇ ਇਹ ਕਦਮ ਉਦੋਂ ਚੁੱਕਿਆ ਜਦ ਕੇਂਦਰ ਸਰਕਾਰ ਨੇ ਆਪਣੇ ਰਾਹਤ ਫੰਡਾਂ ਵਿੱਚੋਂ 90% ਦੀ ਕਟੌਤੀ ਕਰ ਲਈ।
ਇੱਕ ਅਧਿਕਾਰੀ ਨੇ ਦੱਸਿਆ ਕਿ ਸੋਕੇ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ 1,682 ਗਊਸ਼ਾਲਾਵਾਂ ਹਨ, ਜਿਨ੍ਹਾਂ ਵਿੱਚ ਤਕਰੀਬਨ ਛੇ ਲੱਖ ਤੋਂ ਵੱਧ ਗਊਆਂ ਹਨ। ਜਦ ਕੇਂਦਰ ਸਰਕਾਰ ਨੇ ਫੰਡਾਂ ਵਿੱਚ 90 ਫ਼ੀਸਦੀ ਦੀ ਕਟੌਤੀ ਕਰ ਲਈ ਹੈ ਤਾਂ ਗਊਆਂ ਦਾ ਖਿਆਲ ਰੱਖਣਾ ਬਹੁਤ ਮੁਸ਼ਕਲ ਹੋ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਬੀਤੇ ਦੋ ਸਾਲਾਂ ਵਿੱਚ ਰਾਜਸਥਾਨ ਸਰਕਾਰ ਨੇ ਵੱਖ-ਵੱਖ ਟਕਸ ਲਾਉਂਦਿਆਂ ਗਊ ਪਾਲਣ ਲਈ ਤਕਰੀਬਨ 895 ਕਰੋੜ ਰੁਪਏ ਇਕੱਠੇ ਕਰ ਲਏ ਹਨ।