ਹਾਂਗਕਾਂਗ (ਜੰਗ ਬਹਾਦਰ ਸਿੰਘ)-ਥਾਈਲੈਂਡ ਵਿਖੇ ਤਿੰਨ ਦੇਸ਼ਾਂ ਜਰਮਨ, ਹਾਂਗਕਾਂਗ ਅਤੇ ਥਾਈਲੈਂਡ ਵਿਚਕਾਰ ਕਰਵਾਏ ਗਏ, ਰਵਾਈ ਬਾਕਸਿੰਗ ਜਿੰਮ ਫ਼ਾਈਟ (ਫੁਕਿੱਟ) 2018 ਚੈਂਪੀਅਨਸ਼ਿਪ ਮੁਕਾਬਲੇ ਵਿਚ ਹਾਂਗਕਾਂਗ ਦੀ ਨੁਮਾਇੰਦਗੀ ਕਰਦਿਆਂ ਪੰਜਾਬੀ ਨੌਜਵਾਨ ਤਕਦੀਰ ਸਿੰਘ ਵਲੋਂ ਥਾਈਲੈਂਡ ਦੇ ਖਿਡਾਰੀ ਨੂੰ ਮਾਤ ਦੇ ਕੇ ਚੈਂਪੀਅਨਸ਼ਿਪ ਜਿੱਤੀ ਗਈ | 70 ਕਿਲੋ ਵਰਗ ਦੇ 4 ਰਾਊਾਡ ਦੇ ਇਸ ਮੁਕਾਬਲੇ ਵਿਚ 16 ਸਾਲਾ ਤਕਦੀਰ ਸਿੰਘ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਸਰੇ ਰਾਊਾਡ ਵਿਚ ਹੀ ਵਿਰੋਧੀ ਖਿਡਾਰੀ ਦੇ ਹੱਥ ਖੜ੍ਹੇ ਕਰਵਾ ਕੇ ਉਸ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤਕਦੀਰ ਸਿੰਘ ਤਿੰਨ ਦੇਸ਼ਾਂ ਦੀ ਕਰਵਾਈ ਜਾਂਦੀ ਰਵਾਈ ਬਾਕਸਿੰਗ ਜਿੰਮ ਫਾਈਟ (ਫੁਕਿਟ) ਚੈਂਪੀਅਨਸ਼ਿਪ ਵਿਚ ਸ਼ਮੂਲੀਅਤ ਕਰਨ ਵਾਲਾ ਪਹਿਲਾ ਪੰਜਾਬੀ ਖਿਡਾਰੀ ਹੈ | ਇਸ ਤੋਂ ਪਹਿਲਾਂ ਵੀ ਤਕਦੀਰ ਸਿੰਘ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬਕਸਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਾਰਨ ਜਿੱਥੇ ਪੰਜਾਬੀ ਭਾਈਚਾਰੇ ਦਾ ਮਾਣ ਬਣ ਚੁੱਕਾ ਹੈ ਉੱਥੇ ਹਾਂਗਕਾਂਗ ਦੇ ਮੁਕਾਬਲੇ ਬਾਕਸਿੰਗ ਖਿਡਾਰੀਆਂ ਵਿਚ ਵਿਸ਼ੇਸ਼ ਸਥਾਨ ਬਣਨ ਕੇ ਚੋਖੀ ਲੋਕਪਿ੍ਅਤਾ ਹਾਸਲ ਕਰਨ ਵਿਚ ਕਾਮਯਾਬ ਹੋਇਆ ਹੈ |