ਮੁੰਬਈ — ਕੁਝ ਦਿਨ ਪਹਿਲਾ ਇਹ ਖਬਰ ਆਈ ਸੀ ਕਿ ਈ ਵੀ ਐਮ ਮਸ਼ੀਨਾਂ ਵਿਚ ਖਰਾਬੀ ਜਿਅਦਾ ਗਰਮੀ ਕਾਰਨ ਹੋਈ ਹੈ, ਤੇ ਹੁਣ ਆ ਖਬਰ ਆ ਗਈ ਹੈ। ਗਰਮੀ ਤੇ ਵਿਦਿਆਰਥੀਆਂ ਦੇ ਰਿਜ਼ਲਟ ਵਿਚਾਲੇ ਇਕ ਵੱਡਾ ਕੁਨੈਕਸ਼ਨ ਹੈ। ਹਾਰਵਰਡ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਗਰਮ ਮੌਸਮ ਕਾਰਨ ਬੱਚਿਆਂ ਦੇ ਗ੍ਰੇਡਸ ਡਿਗ ਜਾਂਦੇ ਹਨ। ਉਨ੍ਹਾਂ ਦੇਖਿਆ ਕਿ ਗਰਮੀ ਕਾਰਨ ਬੱਚੇ ਸਕੂਲ ‘ਚ ਸਹੀ ਤਰ੍ਹਾਂ ਨਹੀਂ ਪੜ੍ਹਦੇ ਅਤੇ ਘਰ ਵੀ ਹੋਮਵਰਕ ‘ਤੇ ਸਹੀ ਤਰੀਕੇ ਨਾਲ ਧਿਆਨ ਨਹੀਂ ਦਿੰਦੇ। ਖੋਜ ‘ਚ ਪਤਾ ਲੱਗਾ ਹੈ ਕਿ 21 ਡਿਗਰੀ ਸੈਲਸੀਅਸ ਤੋਂ ਬਾਅਦ ਹਰ 0.55 ਡਿਗਰੀ ਤਾਪਮਾਨ ਵਧਣ ‘ਤੇ ਬੱਚਿਆਂ ਦੀ ਸਮਝਣ ਦੀ ਸਮਰੱਥਾ 1 ਫੀਸਦੀ ਘੱਟ ਹੁੰਦੀ ਜਾਂਦੀ ਹੈ। ਯੂ. ਐੱਸ. ਏ. ਦੀ ਹਾਰਵਰਡ ਯੂਨੀਵਰਸਿਟੀ ਨੇ 13 ਸਾਲਾਂ ਦੌਰਾਨ ਲੱਗਭਗ 1 ਕਰੋੜ ਬੱਚਿਆਂ ਦੇ ਟੈਸਟਾਂ ਦੇ ਨੰਬਰ ਦੇਖ ਕੇ ਇਹ ਨਤੀਜਾ ਕੱਢਿਆ।































