,ਚੰਡੀਗੜ੍ਹ ਤੋਂ ਇਨ੍ਹਾਂ ਸ਼ਹਿਰਾਂ ਲਈ ਮਿਲੇਗੀ ਨਵੀਂ ਉਡਾਣ

0
337

ਚੰਡੀਗੜ੍ਹ— ਹੁਣ ਚੰਡੀਗੜ੍ਹ ਤੋਂ ਚਾਰ ਨਵੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਨਾਲ ਹਵਾਈ ਮੁਸਾਫਰਾਂ ਦਾ ਸਫਰ ਹੋਰ ਵੀ ਆਸਾਨ ਹੋ ਜਾਵੇਗਾ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਰਨਵੇਅ ਦਾ ਵਿਸਥਾਰ ਕੰਮ ਪੂਰਾ ਹੁੰਦੇ ਹੀ 4 ਨਵੀਆਂ ਘਰੇਲੂ ਉਡਾਣਾਂ ਮਿਲਣ ਜਾ ਰਹੀਆਂ ਹਨ। ਪਹਿਲੀ ਫਲਾਈਟ 1 ਜੂਨ ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਤਿੰਨ ਹੋਰ ਫਲਾਈਟਾਂ ਜੁਲਾਈ ਅਤੇ ਅਗਸਤ ‘ਚ ਸ਼ੁਰੂ ਹੋਣਗੀਆਂ। ਹਵਾਈ ਜਹਾਜ਼ ਕੰਪਨੀਆਂ ਵੱਲੋਂ ਉਡਾਣਾਂ ਦੀ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਪਹਿਲੀ ਜੂਨ ਤੋਂ ਗੋਏਅਰ ਦੀ ਫਲਾਈਟ ਨੰਬਰ 911/922 ਚੰਡੀਗੜ੍ਹ ਤੋਂ ਸ਼੍ਰੀਨਗਰ ਲਈ ਐਤਵਾਰ ਨੂੰ ਛੱਡ ਕੇ ਹਫਤੇ ‘ਚ 6 ਦਿਨ ਉਡਾਣ ਭਰੇਗੀ। ਗੋਏਅਰ ਦੀ ਇਸ ਫਲਾਈਟ ‘ਚ 180 ਸੀਟਾਂ ਹੋਣਗੀਆਂ। ਇਹ ਫਲਾਈਟ 12.45 ਵਜੇ ਸ਼੍ਰੀਨਗਰ ਲਈ ਰਵਾਨਾ ਹੋਵੇਗੀ ਅਤੇ 1.50 ਵਜੇ ਉੱਥੇ ਪਹੁੰਚੇਗੀ। ਸ਼੍ਰੀਨਗਰ ਤੋਂ ਵਾਪਸ ਦੁਪਹਿਰ 2.25 ‘ਤੇ ਚੱਲ ਕੇ 3.25 ‘ਤੇ ਚੰਡੀਗੜ੍ਹ ਪਹੁੰਚੇਗੀ।
1 ਜੁਲਾਈ ਤੋਂ ਚੰਡੀਗੜ੍ਹ-ਬੇਂਗਲੁਰੂ- ਦੂਜੀ ਫਲਾਈਟ ਇੰਡੀਗੋ ਦੀ ਚੰਡੀਗੜ੍ਹ ਤੋਂ ਬੇਂਗਲੁਰੂ ਵਿਚਕਾਰ 1 ਜੁਲਾਈ ਤੋਂ ਸ਼ੁਰੂ ਹੋਵੇਗੀ। ਫਲਾਈਟ ਨੰਬਰ 661/662 ਹਫਤੇ ‘ਚ 7 ਦਿਨ ਚੱਲੇਗੀ। ਬੇਂਗਲੁਰੂ ਤੋਂ ਇਹ ਫਲਾਈਟ ਦੁਪਹਿਰ 12.20 ਵਜੇ ਚੱਲ ਕੇ ਇੱਥੇ ਦੁਪਹਿਰ 3.30 ਵਜੇ ਪਹੁੰਚੇਗੀ।
15 ਜੁਲਾਈ ਤੋਂ ਕੋਲਕਾਤਾ-ਚੰਡੀਗੜ੍ਹ- ਤੀਜੀ ਇੰਡੀਗੋ ਦੀ ਨਵੀਂ ਫਲਾਈਟ ਕੋਲਕਾਤਾ ਤੋਂ ਚੰਡੀਗੜ੍ਹ ਵਾਇਆ ਸ਼੍ਰੀਨਗਰ ਜਾਵੇਗੀ। ਇਹ ਫਲਾਈਟ 15 ਜੁਲਾਈ ਤੋਂ ਚੱਲੇਗੀ। ਕੋਲਕਾਤਾ ਤੋਂ ਫਲਾਈਟ ਨੰਬਰ 372/376 ਹਫਤੇ ‘ਚ 6 ਦਿਨ ਚੱਲੇਗੀ। ਇਹ ਫਲਾਈਟ ਕੋਲਕਾਤਾ ਤੋਂ ਸਵੇਰੇ 7.55 ਵਜੇ ਰਵਾਨਾ ਹੋਵੇਗੀ।
1 ਅਗਸਤ ਤੋਂ ਇੰਦੌਰ ਲਈ ਸਿੱਧੀ ਉਡਾਣ – ਜੈੱਟ ਏਅਰਵੇਜ਼ ਵੱਲੋਂ ਚੰਡੀਗੜ੍ਹ ਤੋਂ ਇੰਦੌਰ ਵਿਚਕਾਰ ਸਿੱਧੀ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ 1 ਅਗਸਤ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਹਫਤੇ ਦੇ ਸੱਤੇ ਦਿਨ ਚੱਲੇਗੀ।