ਮਹਿਮਾਨਾਂ ਤੋਂ ਰਵਾਇਤੀ ਤੋਹਫੇ ਦੇਣ ਦੀ ਥਾਂ ‘ ਦਾਨ ਦੀ ਮੰਗ

0
226

ਲੰਡਨ -ਪਿ੍ੰਸ ਹੈਰੀ ਅਤੇ ਮੇਘਨ ਮਾਰਕਲੇ ਨੇ ਆਪਣੇ ਵਿਆਹ ‘ਚ ਆਉਣ ਵਾਲੇ ਮਹਿਮਾਨਾਂ ਤੋਂ ਰਵਾਇਤੀ ਤੋਹਫੇ ਦੇਣ ਦੀ ਥਾਂ ‘ਤੇ ਮੁੰਬਈ ਦੇ ਮੈਨਾ ਮਹਿਲਾ ਫਾਊਾਡੇਸ਼ਨ ਸਮੇਤ 7 ਸਮਾਜ ਸੇਵੀ ਸੰਸਥਾਵਾਂ ਲਈ ਮਾਇਆ ਦਾਨ ਕਰਨ ਲਈ ਕਿਹਾ ਹੈ | ਮੈਨਾ ਮਹਿਲਾ ਫਾਊਾਡੇਸ਼ਨ ਮੁੰਬਈ ਦੀਆਂ ਝੁੱਗੀਆਂ ‘ਚ ਰਹਿਣ ਵਾਲੀਆਂ ਔਰਤਾਂ ਦੀ ਮਦਦ ਕਰਨ ਵਾਲੀ ਸਮਾਜ ਸੇਵਾ ਸੰਸਥਾ ਹੈ | ਇਹ ਸੰਗਠਨ ਮੁੱਖ ਰੂਪ ਨਾਲ ਮਾਸਿਕ ਧਰਮ ਸਵੱਛਤਾ ਪ੍ਰਬੰਧਨ ਦੇ ਖੇਤਰ ‘ਚ ਕੰਮ ਕਰਦਾ ਹੈ | ਕੈਂਸਿੰਗਟਨ ਪੈਲੇਸ ਦੇ ਟਵਿੱਟਰ ਅਕਾਊਾਟ ‘ਤੇ ਜਨਤਕ ਕੀਤੀ ਜਾਣਕਾਰੀ ‘ਚ ਕਿਹਾ ਗਿਆ ਹੈ, ਪਿ੍ੰਸ ਹੈਰੀ ਅਤੇ ਮੇਘਨ ਮਾਰਕਲੇ ਸਗਾਈ (ਮੰਗਣੀ) ਤੋਂ ਬਾਅਦ ਮਿਲ ਰਹੀਆਂ ਸ਼ੁਭਕਾਮਨਾਵਾਂ ਨੂੰ ਲੈ ਕੇ ਬਹੁਤ ਧੰਨਵਾਦੀ ਹਨ ਅਤੇ ਵਿਆਹ ‘ਤੇ ਤੋਹਫੇ ਦੇਣ ਦੀ ਇੱਛਾ ਰੱਖਣ ਵਾਲਿਆਂ ਨੂੰ ਚੈਰਿਟੀ ਨੂੰ ਦਾਨ ਦੇਣ ‘ਤੇ ਵਿਚਾਰ ਦਾ ਜ਼ਿਕਰ ਕਰਦੇ ਹਨ |