ਯੋਕੋਹਾਮਾ: ਨੌਜਵਾਨਾਂ ਵਿਚ ਵਾਲ ਝੜਨ ਵਰਗੀ ਪਰੇਸ਼ਾਨੀ ਵਧਦੀ ਜਾ ਰਹੀ ਹੈ। ਲੋਕ ਵਾਲ ਝੜਨ ਤੋਂ ਰੋਕਣ ਲਈ ਕੀ-ਕੀ ਨਹੀਂ ਕਰਦੇ। ਹੇਅਰ ਪੈਕ ਤੋਂ ਲੈ ਕੇ ਪਿਆਜ਼ ਦਾ ਰਸ ਲਾਉਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਫ੍ਰੈਂਚਫ੍ਰਾਈਜ਼ ਖਾਣ ਨਾਲ ਵਾਲਾਂ ਨੂੰ ਝੜਨ ਤੋਂ ਬਚਾਇਆ ਜਾ ਸਕਦਾ ਹੈ। ਹਾਲ ਹੀ ਵਿਚ ਵਿਗਿਆਨੀਆਂ ਨੇ ਅਜਿਹੀ ਖੋਜ ਕੀਤੀ ਹੈ ਜੋ ਕਾਫੀ ਹੈਰਾਨ ਕਰਨ ਵਾਲੀ ਹੈ ਅਤੇ ਵਾਲ ਝੜਨ ਵਾਲਿਆਂ ਲਈ ਖੁਸ਼ਖਬਰੀ ਹੋ ਸਕਦੀ ਹੈ। ਜਾਪਾਨ ਦੀ ਯੋਕੋਹਾਮਾ ਨੈਸ਼ਨਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਖੋਜ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫ੍ਰੈਂਚਫ੍ਰਾਈਜ਼ ਰੀ-ਗ੍ਰੋਥ ਹੋਣ ‘ਚ ਲਾਹੇਵੰਦ ਸਾਬਤ ਹੋ ਸਕਦੇ ਹਨ। ਡਿਮੇਥਾਈਲਪਾਲੀਸਿਲੋਕਸੇਨ ਨਾਂ ਦਾ ਇਕ ਕੈਮੀਕਲ ਹੁੰਦਾ ਹੈ ਜੋ ਮੈਕਡਾਨਲਡ ਦੇ ਫ੍ਰੈਂਚਫ੍ਰਾਈਜ਼ ਵਿਚ ਭਾਰੀ ਮਾਤਰਾ ਵਿਚ ਵਰਤੋਂ ਕੀਤਾ ਜਾਂਦਾ ਹੈ। ਇਹ ਕੈਮੀਕਲ ਵਾਲਾਂ ਨੂੰ ਉਗਾਉਣ ਵਿਚ ਵੀ ਲਾਹੇਵੰਦ ਹੁੰਦਾ ਹੈ। ਇਸਦੀ ਵਰਤੋਂ ਫ੍ਰਾਈਜ਼ ਨੂੰ ਕੁਰਕੁਰਾ ਕਰਨ ਲਈ ਕੀਤੀ ਜਾਂਦੀ ਹੈ। ਵਿਗਿਆਨੀਆਂ ਨੇ ਚੂਹਿਆਂ ‘ਤੇ ਟੈਸਟ ਕੀਤਾ ਤਾਂ ਪਤਾ ਲੱਗਾ ਕਿ ਇਹ ਹੇਅਰ ਫਾਸਿਲ ਜਰਮਸ ਪੈਦਾ ਕਰਦਾ ਹੈ। ਖੋਜਕਾਰਾਂ ਨੇ ਮੰਨਿਆ ਕਿ ਇਹ ਤਕਨੀਕ ਵਾਲਾਂ ਦੀ ਸਮੱਸਿਆ ਨੂੰ ਵੀ ਠੀਕ ਕਰ ਸਕਦੀ ਹੈ। ਟਵਿਟਰ ‘ਤੇ ਯੂਜ਼ਰਸ ਨੇ ਇਸ ਖੋਜ ‘ਤੇ ਖੁਸ਼ੀ ਪ੍ਰਗਟਾਈ ਹੈ।