ਸਭ ਤੋਂ ਘੱਟ ਉਮਰ ਦਾ ਯੋਗਾ ਅਧਿਆਪਕ

0
345

ਬੀਜਿੰਗ 7 ਸਾਲ ਦਾ ਬੱਚਾ ਚੀਨ ਦਾ ਸਭ ਤੋਂ ਘੱਟ ਉਮਰ ਦਾ ਯੋਗਾ ਅਧਿਆਪਕ ਬਣ ਗਿਆ ਹੈ, ਜਿਸ ਦੀ ਕਮਾਈ 15 ਹਜ਼ਾਰ ਅਮਰੀਕੀ ਡਾਲਰ ਭਾਵ 96 ਹਜ਼ਾਰ ਤੋਂ ਵੀ ਜ਼ਿਆਦਾ ਹੈ। ਇਸ ਪ੍ਰਾਚੀਨ ਭਾਰਤੀ ਯੋਗਾ ਨੂੰ ਸਿਖਾਉਣ ਦੀ ਪ੍ਰਕਿਰਿਆ ਵਿਚ, ਸਨ ਚੀਯੰਗ ਜਿਸ ਦਾ ਅੰਗ੍ਰੇਜੀ ਨਾਂ ਮਾਈਕ ਹੈ, ਨੇ 100000 ਯੁਆਨ (1,01,5535 ਰੁਪਏ) ਤੋਂ ਜ਼ਿਆਦਾ ਕਮਾਇਆ, ਜੋ ਕਿ ਸ਼ਾਇਦ ਉਸ ਨੂੰ ਆਪਣੀ ਉਮਰ ਦਾ ਸਭ ਤੋਂ ਅਮੀਰ ਵਿਅਕਤੀ ਵੀ ਬਣਾਉਂਦਾ ਹੈ।              ਸਨ ਦੀ ਮਾਂ ਮੁਤਾਬਕ ਉਹ ਜਦੋਂ 2 ਸਾਲ ਦਾ ਸੀ, ਉਦੋਂ ਤੋਂ ਉਸ ਨੂੰ ਯੋਗਾ ਸਕੂਲ ਭੇਜਿਆ ਜਾ ਰਿਹਾ ਹੈ। ਉਥੇ ਭੇਜਣ ਦਾ ਕਾਰਨ ਇਹ ਸੀ ਕਿ ਉਹ ‘ਸਲਾਈਟ ਆਟਿਜ਼ਮ’ ਨਾਲ ਪੀੜਤ ਸੀ। ਦੱਸਣਯੋਗ ਹੈ ਕਿ ਇਸ ਤਰ੍ਹਾਂ ਦੇ ਬੱਚਿਆਂ ਕੋਲ ਸਪੈਸ਼ਲ ਹੁਨਰ ਵੀ ਹੁੰਦੇ ਹਨ। ਇਸ ਲਈ ਉਸ ਦੀ ਮਾਂ ਉਸ ਨੂੰ ਯੋਗਾ ਸਿਖਲਾਈ ਲਈ ਲੈ ਗਈ। ਜਿੱਥੇ 1 ਸਾਲ ਅੰਦਰ ਸਨ ਨੇ ਯੋਗਾ ਲੈ ਕੇ ਕੁਦਰਤੀ ਹੁਨਰ ਦਿਖਾਇਆ ਜੋ ਉਸ ਨੂੰ ਸਿਖਾਇਆ ਗਿਆ ਸੀ। 2 ਸਾਲ ਬਾਅਦ ਆਟਿਜ਼ਮ ਤੋਂ ਉਸ ਨੂੰ ਛੁਟਕਾਰਾ ਮਿਲ ਗਿਆ।  

     ਦੱਸਣਯੋਗ ਹੈ ਕਿ ਆਟਿਜ਼ਮ ਇਕ ਮਾਨਸਿਕ ਸਥਿਤੀ ਹੈ ਜੋ ਕਿ ਸੋਸ਼ਲ ਸਕਿੱਲਸ ਅਤੇ ਕਮਿਊਨੀਕੇਸ਼ਨ ‘ਤੇ ਪ੍ਰਭਾਵ ਪਾਉਂਦੀ ਹੈ। ਇਸ ਤਰ੍ਹਾਂ ਦੇ ਬੱਚਿਆਂ ਕੋਲ ਸਪੈਸ਼ਲ ਹੁਨਰ ਵੀ ਹੁੰਦੇ ਹਨ। 6 ਸਾਲ ਦੀ ਉਮਰ ਵਿਚ ਉਹ ਆਪਣੇ ਸਪੈਸ਼ਲ ਹੁਨਰ ਕਾਰਨ ਲੋਕਪ੍ਰਿਯ ਹੋ ਗਿਆ ਅਤੇ ਸਥਾਨਕ ਯੋਗਾ ਸੈਂਟਰ ਨੇ ਉਸ ਨੂੰ ਆਪਣੇ ਇੱੱਥੇ ਰੱਖ ਲਿਆ। ਸਾਲ 2000 ਦੀ ਸ਼ੁਰੂਆਤ ਤੋਂ ਚੀਨ ਵਿਚ ਯੋਗ ਤੇਜੀ ਨਾਲ ਲੋਕਪ੍ਰਿਯ ਹੋਇਆ ਸੀ।