ਸਿਰਫ 5 ਲੱਖ 62 ਹਜ਼ਾਰ ਭਾਰਤੀਆਂ ਦਾ ਡਾਟਾ ਹੋਇਆ ਲੀਕ:ਫੇਸਬੁੱਕ

0
366

ਨਵੀਂ ਦਿੱਲੀ -ਬਰਤਾਨੀਆ ਆਧਾਰਿਤ ਕੈਂਬਿ੍ਜ ਐਨਾਲਿਟਿਕਾ ਦੇ ਜ਼ਰੀਏ ਹੋਏ ਡਾਟਾ ਲੀਕ ‘ਚ ਭਾਰਤ ‘ਚ ਮੌਜੂਦ ਫੇਸਬੁੱਕ ਦੇ ਕੁੱਲ 20 ਕਰੋੜ ਉਪਯੋਗਕਰਤਾਵਾਂ (ਯੂਜਰਜ਼) ‘ਚੋਂ 5.62 ਲੱਖ ਭਾਰਤੀਆਂ ਦਾ ਡਾਟਾ ਲੀਕ ਹੋਇਆ ਹੈ | ਫੇਸਬੁੱਕ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦੁਨੀਆ ਭਰ ‘ਚ ਕੁੱਲ 8 ਕਰੋੜ 70 ਲੱਖ ਤੋਂ ਜ਼ਿਆਦਾ ਲੋਕਾਂ ਦਾ ਡਾਟਾ ਕੈਮਬਿ੍ਜ ਐਨਾਲਿਟਿਕਾ ਨਾਲ ਸਾਂਝਾ ਕੀਤਾ ਗਿਆ ਸੀ, ਇਨ੍ਹਾਂ ‘ਚ ਜ਼ਿਆਦਾਤਾਰ ਲੋਕ ਅਮਰੀਕਾ ਦੇ ਸਨ | ਫੇਸਬੁੱਕ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ ‘ਚ 335 ਲੋਕ ਕਿਸੇ ਐਪ ਦੀ ਸਥਾਪਨਾ (ਇੰਸਟਾਲੈਂਸ਼ਨ) ਦੇ ਜ਼ਰੀਏ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ ਜਦਕਿ 5 ਲੱਖ 62 ਹਜ਼ਾਰ 120 ਲੋਕ ਸੰਭਾਵਿਤ ਰੂਪ ਨਾਲ ਉਨ੍ਹਾਂ ਉਪਯੋਗਕਰਤਾਵਾਂ ਦੇ ਦੋਸਤਾਂ ਦੇ ਰੂਪ ‘ਚ ਪ੍ਰਭਾਵਿਤ ਹੋਏ | ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਭਾਰਤ ‘ਚ 5 ਲੱਖ 62 ਹਜ਼ਾਰ 455 ਲੋਕਾਂ ਦਾ ਡਾਟਾ ਲੀਕ ਹੋਇਆ, ਜੋ ਸੰਭਾਵੀ ਤੌਰ ‘ਤੇ ਪ੍ਰਭਾਵਿਤ ਲੋਕਾਂ ਦੀ ਵਿਸ਼ਵ ਪੱਧਰੀ ਗਿਤਣੀ ਦਾ 0.6 ਫ਼ੀਸਦੀ ਹੈ | ਉਨ੍ਹਾਂ ਕਿਹਾ ਕਿ ਭਾਰਤ ਸਮੇਤ ਹੋਰਨਾਂ ਦੇਸ਼ਾਂ ‘ਚ ਜਿਹੜੇ ਲੋਕਾਂ ਦੀ ਜਾਣਕਾਰੀ ਨੂੰ ਸਾਂਝਾ ਕੀਤਾ ਗਿਆ ਹੈ, ਅਸੀਂ ਇਸ ਬਾਰੇ ਜਾਂਚ ਕਰ ਰਹੇ ਹਾਂ |