ਚੰਡੀਗੜ੍ਹ: ਪੰਜਾਬ ‘ਚ ਚੱਲ ਰਹੇ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਦੇ ਮੁਲਜ਼ਮ ਜਗਜੀਤ ਚਾਹਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 10 ਦਿਨ ਦੀ ਜ਼ਮਾਨਤ ਦੇ ਦਿੱਤੀ। ਚਾਹਲ ਨੇ ਆਪਣੀ ਜ਼ਮਾਨਤ ਦੀ ਅਰਜ਼ੀ ‘ਚ ਦੱਸਿਆ ਸੀ ਕਿ ਉਸ ਦੇ ਪਿਤਾ ਦੀ ਬਾਈਪਾਸ ਸਰਜਰੀ ਹੋਈ ਹੈ। ਉਸ ਦੇ ਘਰ ਕੋਈ ਬੰਦਾ ਦੇਖਭਾਲ ਕਰਨ ਵਾਲਾ ਨਹੀਂ। ਕੌਮਾਂਤਰੀ ਡਰੱਗ ਰੈਕੇਟ ਵਿੱਚ ਚਾਹਲ ਅਹਿਮ ਮੁਲਜ਼ਮ ਹੈ।
ਹਾਈਕੋਰਟ ਨੇ ਕਰੜੀਆਂ ਸ਼ਰਤਾਂ ਤਹਿਤ 10 ਦਿਨ ਦੀ ਜ਼ਮਾਨਤ ਦੇ ਦਿੱਤੀ। ਉਸ ਨੂੰ ਆਪਣਾ ਪਾਸਪੋਰਟ ਅਦਾਲਤ ‘ਚ ਜਮਾਂ ਕਰਾਉਣਾ ਪਏਗਾ ਤਾਂ ਕਿ ਉਹ ਦੇਸ਼ ਛੱਡ ਕੇ ਨਾ ਜਾ ਸਕੇ। ਚਾਹਲ ਵੱਲੋਂ ਦਿੱਤੀ ਅਰਜ਼ੀ ਮੁਤਾਬਕ ਉਸ ਦੇ ਪਿਤਾ ਲੁਧਿਆਣਾ ਦੇ ਹਸਪਤਾਲ ‘ਚ ਦਾਖਲ ਹਨ।
ਈਡੀ ਨੇ ਹਸਪਤਾਲ ‘ਚੋ ਪੁਸ਼ਟੀ ਕਰਨ ਮਾਰਗੋਂ ਹਰੀ ਝੰਡੀ ਦਿੱਤੀ। ਜਗਜੀਤ ਸਿੰਘ ਚਾਹਲ ਤੇ ਉਸ ਦਾ ਭਰਾ ਪਰਮਜੀਤ ਚਾਹਲ ਦੋਵੇਂ ਭੋਲਾ ਨਸ਼ਾ ਤਸਕਰੀ ਮਾਮਲੇ ‘ਚ ਜੇਲ੍ਹ ‘ਚ ਬੰਦ ਹਨ।