ਭੋਪਾਲ – ਮੱਧ ਪ੍ਰਦੇਸ਼ ‘ਚ ਪਿਛਲੇ ਦਿਨੀਂ ਨਰਮਦਾ ਘੁਟਾਲਾ ਰੱਥ ਯਾਤਰਾ ਕੱਢਣ ਵਾਲੇ ਪੰਜ ਸਾਧੂਆਂ ਨੂੰ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨੇ ਰਾਜ ਮੰਤਰੀ ਦਾ ਦਰਜਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਦੇਸ਼ ਦੀ ਸੱਤਾਧਾਰੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨੇ ਇਹ ਫ਼ੈਸਲਾ ਸਾਧੂ ਸੰਤਾ ਨੂੰ ਖੁਸ਼ ਕਰਨ ਲਈ ਲਿਆ ਹੈ। ਇਸ ਸੂਚੀ ‘ਚ ਕੰਪਿਊਟਰ ਬਾਬਾ ਵੀ ਹਨ। ਜਿਨ੍ਹਾਂ ਨੇ ਸ਼ਿਵਰਾਜ ਸਿੰਘ ਚੌਹਾਨ ਖਿਲਾਫ ਮੋਰਚਾ ਖੋਲ੍ਹਿਆ ਸੀ। ਇਸ ਤੋ ਇਲਾਵਾ ਜਿਨਾਂ ਬਾਬਿਆ ਨੂੰ ਰਾਜ ਮੰਤਰੀ ਦਾ ਦਰਜਾ ਮਿਲਿਆ ਹੈ ੳਹ ਹਨ, ਨਰਮਦਾ ਮਹਾਰਾਜ, ਹਰੀਹੀਰਾਨੰਦ ਮਹਾਰਾਜ, ਭੇਊਸ ਮਹਾਰਾਜ ਤੇ ਪੰਡਿਤ ਯੋਗਿਦਰ ਮਹੰਤ। ਵਿਰੋਧੀ ਇਸ ਨੂੰ ਆਉਣ ਵਾਲੀਆ ਚੋਣਾਂ ਲਈ ਵਰਤਿਆ ਹਥਿਆਰ ਦੱਸ ਕੇ ਇਸ ਦੀ ਨਿੰਦਾ ਕਰ ਰਹੇ ਹਨ।