ਰਤਲਾਮ: ਦੀਵਾਲੀ ਦੇ ਦਿਨਾਂ ਦੌਰਾਨ ਹਰ ਘਰ ਤੇ ਮੰਦਰ ਦੀ ਸਜਾਵਟ ਕੀਤੀ ਜਾਦੀ ਹੈ ਪਰ ਮੱਧ ਪ੍ਰਦੇਸ਼ ਦੇ ਸਹਿਰ ਰਤਲਾਮ ਵਿੱਚ ਮਹਾਂਲੱਕਸ਼ਮੀ ਮੰਦਰ ਦੀ ਸਜਾਵਟ ਲਈ ਕੁਲ 100 ਕਰੌੜ ਦੀ ਕੀਤੀ ਗਈ ਹੈ । ਇਸ ਵਿਚ ਵੱਡੀ ਗਿਣਤੀ ਵਿੱਚ ਕਰੰਸੀ ਨੋਟਾਂ ਦੀ ਹੈ। ਲੋਕੀ ਇਸ ਕੰਮ ਲਈ ਕਰੰਸੀ ਨੋਟਾਂ ਤੋ ਇਲਾਵਾ ਸੋਨੇ ਅਤੇ ਚਾਂਦੀ ਦੇ ਗਹਿਣੇ ਵੀ ਮੰਦਰ ਨੂੰ ਦਿੰਦੇ ਹਨ। ਦੀਵਾਲੀ ਦੇ ਦਿਨ ਲੋਕੀ ਬਹੁਤ ਦੂਰ ਤੋਂ ਦਰਸ਼ਨ ਕਰਨ ਆਉਦੇ ਹਨ। ਲੋਕਾਂ ਦਾ ਦੂਰੋ ਦੂਰੋ ਆਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਥੇ ਪ੍ਰਸ਼ਾਦ ਦੇ ਰੂਪ ਵਿੱਚ ਪਤਾਸੇ ਜਾਂ ਹੋਰ ਮਿਠਾਈ ਆਦਿ ਨਹੀ ਸਗੋਂ ਸੋਨਾ ਤੇ ਚਾਂਦੀ ਦਿੱਤਾ ਜਾਦਾ ਹੈ।ਪ੍ਰਸ਼ਾਦ ਵਿੱਚ ਮਿਲੇ ਇਸ ਸੋਨਾ ਚਾਂਦੀ ਨੂੰ ਲੋਕੀਂ ਆਪਣੇ ਘਰਾਂ ਵਿਚ ਰੱਖਦੇ ਹਨ ਤਾਂ ਜੋ ਉਨਾਂ ਨੂੰ ਖੁਸ਼ੀਆਂ ਮਿਲਦੀਆਂ ਰਹਿਣ।