ਇਰਾਕ ‘ਚ ਮਰੇ ਭਾਰਤੀਆਂ ਲਈ ਕੇਦਰ ਨੇ ਐਲਾਨਿਆ 10-10 ਲੱਖ ਰੁਪਏ ਮੁਆਵਜ਼ਾ

0
250

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਕ ਵਿੱਚ ਮਾਰੇ ਗਏ ਗਏ 39 ਭਾਰਤੀਆਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੇ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਇਹ ਐਲਾਨ ਚੁਫੇਰਿਓਂ ਦਬਾਅ ਪੈਣ ਤੋਂ ਬਾਅਦ ਕੀਤਾ ਹੈ। ਕੈਪਟਨ ਸਰਕਾਰ ਨੇ ਮਾਰੇ ਗਏ ਪੰਜਾਬੀਆਂ ਦੇ ਵਾਰਸਾਂ ਲਈ ਕੱਲ੍ਹ ਹੀ 5-5 ਲੱਖ ਰੁਪਏ ਮੁਆਵਜ਼ਾ ਤੇ ਨੌਕਰੀਆਂ ਦਾ ਐਲਾਨ ਕਰ ਦਿੱਤਾ ਸੀ। ਇਸ ਮੌਕੇ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਕਿਹਾ ਸੀ ਕਿ ਅਜੇ ਮੁਆਵਜ਼ੇ ਬਾਰੇ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ।

ਇਸ ਤੋਂ ਪਹਿਲਾਂ ਅਸਥੀਆਂ ਲੈ ਕੇ ਅੰਮ੍ਰਿਤਸਰ ਪਹੁੰਚੇ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਕਿਹਾ ਸੀ, “ਕਿਸੇ ਨੂੰ ਨੌਕਰੀ ਦੇਣਾ ਬਿਸਕੁਟ ਵੰਡਣ ਵਾਲਾ ਕੰਮ ਨਹੀਂ। ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਸਵਾਲ ਹੈ, ਆ ਗਈ ਗੱਲ ਸਮਝ ਵਿੱਚ? ਮੈਂ ਹਾਲੇ ਐਲਾਨ ਕਿੱਥੋਂ ਕਰਾਂ, ਜੇਬ ‘ਚ ਕੋਈ ਪਿਟਾਰਾ ਤਾਂ ਰੱਖਿਆ ਨਹੀਂ ਹੋਇਆ।”

ਵਿਦੇਸ਼ ਰਾਜ ਮੰਤਰੀ ਨੇ ਕਿਹਾ,”ਕਹਿਣਾ ਨਹੀਂ ਚਾਹੀਦਾ ਪਰ ਸਾਡੇ ਆਦਮੀਆਂ (ਜੋ ਇਰਾਕ ਗਏ) ਦਾ ਅੰਬੈਸੀ ਰਿਕਾਰਡ ਨਹੀਂ ਸੀ। ਸਾਰੇ ਗ਼ੈਰ-ਕਾਨੂੰਨੀ ਏਜੰਟਾਂ ਰਾਹੀਂ ਗਏ ਸਨ। ਇਨ੍ਹਾਂ ਦਾ ਕੋਈ ਬੀਮਾ ਨਹੀਂ ਹੋਇਆ ਹੋਵੇਗਾ। ਜੇਕਰ ਇਹ ਕਾਨੂੰਨੀ ਏਜੰਟ ਰਾਹੀਂ ਗਏ ਹੁੰਦੇ ਤਾਂ ਬੀਮਾ ਕਰਵਾਉਣਾ ਜ਼ਰੂਰੀ ਹੁੰਦਾ।”