ਚੀਨ ”ਚ ਭਾਰਤੀ ਵਿਅਕਤੀ ਲਾਪਤਾ

0
393

ਬੀਜਿੰਗ— ਮੱਧ ਚੀਨ ਦੇ ਝੇਜਿਆਂਗ ਸੂਬੇ ‘ਚ ਭਾਰਤੀ ਨਾਗਰਿਕ ਦੇ ਅਗਵਾ ਹੋਣ ਦੇ ਸ਼ੱਕ ਦੌਰਾਨ ਸ਼ੰਘਾਈ ‘ਚ ਭਾਰਤੀ ਅਧਿਕਾਰੀਆਂ ਨੇ ਉਸ ਦੇ ਬਾਰੇ ਚੀਨੀ ਸਰਕਾਰ ਤੋਂ ਜਾਣਕਾਰੀ ਮੰਗੀ ਹੈ। ਸਿਆਸੀ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ੰਘਾਈ ‘ਚ ਭਾਰਤੀ ਵਪਾਰਕ ਦੂਤਘਰ ਨੇ ਚੀਨੀ ਵਿਦੇਸ਼ ਮੰਤਰਾਲੇ ਦੇ ਸਥਾਨਕ ਦਫਤਰ ‘ਚ ਸਿਆਸੀ ਸੰਦੇਸ਼ ਭੇਜ ਕੇ ਤਬਰੇਜ ਅਕਬਰ ਅਲੀ ਬਾਨਾ ਬਾਰੇ ਜਾਣਕਾਰੀ ਮੰਗੀ ਹੈ। ਉਹ ਮੁੰਬਈ ਦਾ ਰਹਿਣ ਵਾਲਾ ਹੈ। ਬਾਨਾ ਕੁਝ ਦਿਨ ਪਹਿਲਾਂ ਚੀਨ ਦੇ ਜੀਂਸ ਬਾਜ਼ਾਰ ਯੀਵੂ ਤੋਂ ਕਥਿਤ ਰੂਪ ਨਾਲ ਗਾਇਬ ਹੋ ਗਿਆ ਸੀ। ਇਸ ਗੱਲ ਦਾ ਖਦਸ਼ਾ ਹੈ ਕਿ ਕਾਰੋਬਾਰੀ ਵਿਵਾਦ ਦੇ ਚੱਲਦੇ ਸਥਾਨਕ ਵਪਾਰੀਆਂ ਨੇ ਉਸ ਨੂੰ ਅਗਵਾ ਕਰ ਲਿਆ ਹੈ।
ਉਹ ਵਪਾਰੀਆਂ ਤੋਂ ਧਮਕੀਆਂ ਮਿਲਣ ਦੀ ਸ਼ਿਕਾਇਤ ਕਰਨ ਲਈ ਕੁਝ ਦਿਨ ਪਹਿਲਾਂ ਯੀਵੂ ਦੇ ਇਕ ਥਾਣੇ ‘ਚ ਗਿਆ ਸੀ ਤੇ ਉਦੋਂ ਹੀ ਉਹ ਲਾਪਤਾ ਹੈ। ਭਾਰਤੀ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਵਪਾਰੀਆਂ ਨੇ ਉਸ ਨੂੰ ਅਗਵਾ ਕੀਤਾ ਹੈ। ਇਹ ਕਾਰੋਬਾਰੀ ਉਸ ਤੋਂ ਉਧਾਰ ਲੈਣ ਵਾਲੇ ਵਿਦੇਸ਼ੀ ਵਪਾਰੀਆਂ ਦੇ ਪਿੱਛੇ ਪਏ ਰਹਿੰਦੇ ਹਨ। ਵਪਾਰਕ ਸੂਤਰਾਂ ਨੇ ਦੱਸਿਆ ਕਿ ਗਲਤ ਪਛਾਣ ਕਾਰਨ ਬਾਨਾ ਨੂੰ ਅਗਵਾ ਕੀਤਾ ਗਿਆ ਹੋ ਸਕਦਾ ਹੈ।