ਵੀਅਤਜੈਟ ‘ਬਿਕਨੀ ਏਅਰਲਾਈ’ ਭਾਰਤ ਲਈ ਉਡਾਨਾਂ ਸੁਰੂ ਕਰੇਗੀ

0
488

ਨਵੀਂ ਦਿੱਲੀ—ਵਿਅਤਨਾਮ ਦੀ ਵਿਅਤਜੈੱਟ ਏਅਰਲਾਈਨ ਆਪਣੇ ਨਾਮ ਤੋਂ ਜ਼ਿਆਦਾ ‘ਬਿਕਨੀ ਏਅਰਲਾਈਨ’ ਦੇ ਨਾਮ ਨਾਲ ਮਸ਼ਹੂਰ ਹੈ। ਇਹ ਏਅਰਲਾਈਨ ਜਲਦ ਹੀ ਆਪਣੀ ਸੇਵਾ ਭਾਰਤ ਤੋਂ ਸ਼ੁਰੂ ਕਰਨ ਜਾ ਰਹੀ ਹੈ। ਏਅਰਲਾਈਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀਆਂ ਉਡਾਨਾਂ ਨਵੀਂ ਦਿੱਲੀ ਤੋਂ ਵਿਅਤਨਾਮ ਦੇ ਚੀ ਮਿਨਹ ਸ਼ਹਿਰ ਤਕ ਹੋਣਗੀਆਂ। ਇਸ ਸੇਵਾ ਦੇ ਇਸੇ ਸਾਲ ਜੁਲਾਈ ਜਾਂ ਅਗਸਤ ਵਿਚਾਲੇ ਸ਼ੁਰੂ ਹੋਣ ਦੀ ਉਮੀਦ ਹੈ।  ਸਾਲ ਦੀ ਸ਼ੁਰੂਆਤ ‘ਚ ਵਿਅਤਜੈੱਟ ਦੀ ਇਸ ਡਰੈਸ ਲਈ ਸੋਸ਼ਲ ਮੀਡੀਆ ‘ਤੇ ਜੰਮ ਕੇ ਅਲੋਚਨਾ ਹੋਈ ਸੀ। ਏਅਰਲਾਈਨ ਨੇ ਫੁੱਟਬਾਲ ਟੀਮ ਦੇ ਵੇਲਕਮ ਲਈ ਏਅਰਹੋਸਟੈੱਸ ਨੂੰ ਸਵੀਮਿੰਗ ਕਾਸਟੀਊਮ ‘ਚ ਭੇਜਿਆ ਸੀ। ਹਾਲਾਂਕਿ, ਏਅਰਲਾਈਨ ਨੇ ਏਅਰ ਹੋਸਟੇਸ ਨੂੰ ਬਿਕਨੀ ਪਹਿਨ ਕੇ ਸ਼ੁਰੂਆਤ ‘ਚ ਸੁਰੱਖੀਆਂ ‘ਚ ਆਏ ਸੀ। ਪਰ ਜ਼ਿਆਦਾਤਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਉਸ ਦੇ ਇਸ ਤਰੀਕੇ ਨੂੰ ਗਲਤ ਦੱਸਿਆ ਗਿਆ ਸੀ।