ਨਵੀਂ ਦਿੱਲੀ: ਅਮਰੀਕਨ ਕੰਪਨੀ ਐਪਲ ਅੱਜ-ਕੱਲ੍ਹ 13 ਇੰਚ ਵਾਲੇ ਬਜਟ ਮੈਕਬੁੱਕ ਏਅਰ ‘ਤੇ ਕੰਮ ਕਰ ਰਹੀ ਹੈ। ਖਬਰ ਹੈ ਕਿ ਕੰਪਨੀ ਇਸ ਮੈਕਬੁੱਕ ਵੈਰੀਐਂਟ ਨੂੰ ਇਸ ਸਾਲ ਦੇ ਦੂਜੇ ਕੁਆਰਟਰ ਤੱਕ ਲਾਂਚ ਕਰ ਸਕਦੀ ਹੈ।
KGI ਸਿਕਉਰਿਟੀਜ਼ ਦੇ ਐਨਾਲਿਸਟ ਮਿੰਗ ਚੀ ਕੋਊ ਨੇ 9to5mac ਨੂੰ ਦੱਸਿਆ ਕਿ 2018 ਦੇ ਦੂਜੇ ਕੁਆਰਟਰ ਵਿੱਚ ਘੱਟ ਕੀਮਤ ‘ਤੇ ਇਸ ਨੂੰ ਲਾਂਚ ਕੀਤਾ ਜਾਵੇਗਾ। ਇਹ ਸਸਤੇ ਮੈਕਬੁੱਕ ਐਪਲ ਦੀ ਸੇਲ 10 ਤੋਂ 15 ਫੀਸਦੀ ਵਧਾ ਸਕਦੇ ਹਨ।
ਸਾਲ 2008 ਵਿੱਚ ਐਪਲ ਦੇ ਸੀਈਓ ਸਵੀਟ ਜਾਬਸ ਨੇ ਮੈਕਬੁੱਕ ਏਅਰ ਲਾਂਚ ਕੀਤਾ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਕੰਪਨੀ ਨੇ ਇਸ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ। ਐਪਲ ਨੇ ਇਸ ਤੋਂ ਬਾਅਦ 12 ਇੰਚ ਵਾਲੇ ਮੈਕਬੁੱਕ ਤੇ ਮੈਕਬੁੱਕ ਪ੍ਰੋ ‘ਤੇ ਜ਼ਿਆਦਾ ਧਿਆਨ ਦਿੱਤਾ ਸੀ।
ਫਿਲਹਾਲ 13 ਇੰਚ ਵਾਲੇ ਮੈਕਬੁੱਕ ਏਅਰ ਦੇ 128 ਜੀਬੀ ਵਾਲੇ ਮਾਡਲ ਦੀ ਕੀਮਤ 999 ਡਾਲਰ ਹੈ। ਇਸ ਵਿੱਚ 1.8 ਗੀਗਾਹਟਜ਼ ਦਾ ਡੁਅਲ ਕੋਰ ਆਈ-5 ਪ੍ਰੋਸੈਸਰ ਤੇ 8 ਜੀਬੀ ਰੈਮ ਦਿੱਤੀ ਗਈ ਹੈ। ਭਾਰਤ ਵਿੱਚ ਹਿ 77,000 ਰੁਪਏੇ ਵਿੱਚ ਮਿਲਦਾ ਹੈ। ਇਸ ਦੀ ਨਵੀਂ ਕੀਮਤ ਫਿਲਹਾਲ ਸਾਹਮਣੇ ਨਹੀਂ ਆਈ।