ਬਿੱਲ ”ਤੇ ਟਰੰਪ ਦੇ ਦਸਤਖਤ ਹੋਣ ਤੋਂ ਬਾਅਦ ਚਾਲੂ ਹੋਇਆ ਅਮਰੀਕੀ ਕੰਮਕਾਜ

0
224

ਵਾਸ਼ਿੰਗਟਨ — ਅਮਰੀਕਾ ‘ਚ ਕੁਝ ਘੰਟਿਆਂ ਦੀ ਕੰਮ ਠੱਪ ਰਹਿਣ ਤੋਂ ਬਾਅਦ ਆਖਿਰਕਾਰ ਬਜਟ ‘ਚ ਪਾਸ ਹੋ ਗਿਆ ਅਤੇ ਫਿਰ ਇਸ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਦਸਤਖਤ ਕਰ ਦਿੱਤੇ। ਅਸਥਾਈ ਫੈਡਰਲ ਬਜਟ ਦੀ ਮਿਆਦ ਵੀਰਵਾਰ ਦੀ ਅੱਧੀ ਰਾਤ ਤੱਕ ਹੀ ਸੀ ਅਤੇ ਅਮਰੀਕੀ ਸੰਸਦ ਇਸ ਨੂੰ ਤੈਅ ਸਮੇਂ ਸੀਮਾ ਤੱਕ ਆਪਣੀ ਮਨਜ਼ੂਰੀ ਨਹੀਂ ਦੇ ਸਕੀ ਸੀ।

 ਆਖਿਰ ਸਰਕਾਰੀ ਦਫਤਰਾਂ ‘ਚ ਕੰਮ ਬੰਦ ਹੋ ਗਿਆ। ਇਸ ਸਾਲ ਜਨਵਰੀ ਦੀ ਸ਼ੁਰੂਆਤ ‘ਚ 3 ਦਿਨਾਂ ਤੱਕ ਅਮਰੀਕਾ ‘ਚ ਬੰਦੀ ਰਹੀ ਸੀ। ਸਰਕਾਰੀ ਕੰਮਕਾਜ ਫਿਰ ਤੋਂ ਚੱਲ ਸਕਣ, ਇਸ ਲਈ ਉਦੋਂ ਇਕ ਅਸਥਾਈ ਬਜਟ ਨੂੰ ਅਮਰੀਕਾ ਦੇ ਦੋਹਾਂ ਸਦਨਾਂ ‘ਚ ਪਾਸ ਕੀਤਾ ਗਿਆ ਸੀ। 650 ਪੰਨਿਆਂ (ਪੇਜਾਂ) ਦੀ ਯੋਜਨਾ ‘ਚ 300 ਅਰਬ ਡਾਲਰ ਦੇ ਰੱਖਿਆ ਅਤੇ ਘਰੇਲੂ ਸੇਵਾਵਾਂ ਦੇ ਖਰਚ ਦਾ ਪ੍ਰਸਤਾਵ ਸੀ। ਅਮਰੀਕਾ ‘ਚ ਇਹ ਸ਼ਟਡਾਊਨ ਮਤਲਬ ਕੰਮਬੰਦੀ ਸਿਰਫ 5 ਘੰਟੇ ਚੱਲੀ। ਸੰਸਦ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਬਿੱਲ ਨੂੰ ਰਾਸ਼ਟਰਪਤੀ ਟਰੰਪ ਨੇ ਮਨਜ਼ੂਰ ਕਰ ਦਿੱਤਾ। ਟਰੰਪ ਨੇ ਕਿਹਾ ਕਿ ਫੌਜ ਹੁਣ ਇੰਨੀ ਮਜ਼ਬੂਤ ਹੋਵੇਗੀ ਜਿੰਨੀ ਪਹਿਲਾਂ ਕਦੇ ਵੀ ਨਹੀਂ ਸੀ।
ਬਿੱਲ ਦੇ ਵੀਰਵਾਰ ਅੱਧੀ ਰਾਤ ਨੂੰ ਪਾਸ ਹੋਣ ਦੀ ਉਮੀਦ ਸੀ, ਪਰ ਰਿਪਬਲਿਕਨ ਸੰਸਦ ਮੈਂਬਰੀ ਰੈਂਡ ਪਾਲ ਦੀ ਇਤਰਾਜ਼ਾਂ ਦੇ ਚੱਲਦੇ ਸੰਸਦ ‘ਚ ਸਮੇਂ ‘ਤੇ ਵੋਟਿੰਗ ਨਹੀਂ ਹੋ ਸਕੀ। ਜਨ ਪ੍ਰਤੀਨਿਧੀ ਸਭਾ ‘ਚ ਬਿੱਲ ਦੇ ਪੱਖ ‘ਚ 240 ਵੋਟਾਂ ਪਈਆਂ ਅਤੇ 186 ਸੰਸਦੀ ਮੈਂਬਰਾਂ ਨੇ ਇਸ ਦੇ ਵਿਰੋਧ ‘ਚ ਵੋਟਿੰਗ ਕੀਤੀ। ਸੀਨੇਟ ਨੇ ਬਿੱਲ ਨੂੰ 28 ਦੇ ਮੁਕਾਬਲੇ 71 ਵੋਟਾਂ ਨਾਲ ਮਨਜ਼ੂਰੀ ਦਿੱਤੀ।
ਅਮਰੀਕਾ ਦਾ ਬਜਟ 1 ਅਕਤੂਬਰ ਤੋਂ ਪਹਿਲਾਂ ਪਾਸ ਹੋ ਜਾਣਾ ਚਾਹੀਦਾ ਹੈ। ਇਸ ਦਿਨ ਤੋਂ ਫੈਡਰਲ ਸਰਕਾਰ ਦੇ ਵਿੱਤੀ ਸਾਲ ਦੀ ਸ਼ੁਰੂਆਤ ਹੁੰਦੀ ਹੈ। ਪਰ ਭਵਿੱਖ ‘ਚ ਕਈ ਵਾਰ ਹੋ ਚੁੱਕਿਆ ਹੈ ਕਿ ਕਾਂਗਰਸ ਸਮੇਂ ਸੀਮਾ ਦੇ ਅੰਦਰ ਬਜਟ ਪਾਸ ਨਹੀਂ ਕਰਾ ਪਾਈ ਅਤੇ ਇਸ ‘ਤੇ ਸੌਦੇਬਾਜ਼ੀ ਨਵੇਂ ਸਾਲ ‘ਚ ਵੀ ਚੱਲਦੀ ਰਹੀ ਹੈ। ਪਰ ਇਸ ਦੇ ਲਈ ਫੈਡਰਲ ਏਜੰਸੀਆਂ ਲਈ ਅਸਥਾਈ ਆਧਾਰ ‘ਤੇ ਪੈਸੇ ਦਾ ਇੰਤਜ਼ਾਮ ਕਰ ਦਿੱਤਾ ਜਾਂਦਾ ਹੈ। ਦਰਅਸਲ, ਸਮੱਸਿਆ ‘ਡੇਫਰਡ ਐਕਸ਼ਨ ਫਾਰ ਚਾਇਲਡਹੁੱਡ ਅਰਾਇਵਲਸ’ (ਡੀ. ਏ. ਸੀ. ਏ.) ਨੂੰ ਲੈ ਕੇ ਹੈ ਜਿਸ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁਰੂ ਕੀਤਾ ਸੀ।
ਡੋਨਾਲਡ ਟਰੰਪ ਨੇ ਸੱਤਾ ‘ਚ ਆਉਣ ਤੋਂ ਬਾਅਦ ਪਿਛਲੇ ਸਾਲ ਇਸ ਨੂੰ ਬੰਦ ਕਰ ਦਿੱਤਾ। ਇਸ ‘ਚ ਪ੍ਰਵਾਸੀਆਂ ਦੇ ਬੱਚਿਆਂ ਨੂੰ ਕਾਨੂੰਨੀ ਅਧਿਕਾਰ ਮਿਲਦੇ ਹਨ। ਇਨ੍ਹਾਂ ਅਮਰੀਕਾ ‘ਚ ਡ੍ਰੀਮਰਜ਼ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ‘ਚ ਉਹ ਜੋ ਗੈਰ-ਕਾਨੂੰਨੀ ਰੂਪ ਨਾਲ ਬੱਚਿਆਂ ਦੇ ਰੂਪ ‘ਚ ਆਏ, ਉਨ੍ਹਾਂ ਨੂੰ ਮਾਂ-ਪਿਓ ਜਾਂ ਕੋਈ ਹੋਰ ਲੈ ਕੇ ਆਇਆ ਅਤੇ ਉਹ ਅਮਰੀਕਾ ‘ਚ ਹੀ ਵੱਡੇ ਹੋਏ। ਇਨ੍ਹਾਂ ‘ਚ ਜ਼ਿਆਦਾਤਰ ਮੈਕਸੀਕੋ ਅਤੇ ਮਧ ਅਮਰੀਕਾ ਤੋਂ ਆਏ ਹੋਏ ਹਨ। ਟਰੰਪ ਨੇ ਪਿਛਲੇ ਸਾਲ ਕਿਹਾ ਸੀ ਕਿ 5 ਮਾਰਚ ਨੂੰ ਡੀ. ਏ. ਸੀ. ਏ. ਨੂੰ ਖਤਮ ਕਰ ਦੇਣਗੇ। ਉਨ੍ਹਾਂ ਨੇ ਇਸ ਦੇ ਲਈ ਕਾਂਗਰਸ ਤੋਂ ਉਸ ਕਾਨੂੰਨ ‘ਚ ਸੁਧਾਰ ਦਾ ਪ੍ਰਸਤਾਵ ਲਿਆਉਣ ਨੂੰ ਕਿਹਾ ਜਿਹੜਾ ਡ੍ਰੀਮਰਜ਼ ਨੂੰ ਸਪੁਰਦ ਕਰਨ ਤੋਂ ਰੋਕਦਾ ਹੈ। ਡੈਮੋਕ੍ਰੇਟ ਸੰਸਦੀ ਮੈਂਬਰਾਂ ਨੇ ਸਰਕਾਰ ਦੇ ਖਰਚ ਲਈ ਅਸਥਾਈ ਨਿਧੀ ਤੋਂ ਸਮਰਥਨ ਵਾਪਸ ਲੈ ਲਿਆ ਤਾਂ ਜੋਂ ਡੀ. ਏ. ਸੀ. ਏ. ‘ਤੇ ਸਰਕਾਰ ਨੂੰ ਗੱਲਬਾਤ ਲਈ ਮਜ਼ਬੂਰ ਕੀਤਾ ਜਾ ਸਕੇ।