ਵਿਦੇਸ਼ ”ਚ ਕਾਲਿੰਗ ਹੋਵੇਗੀ ਸਸਤੀ

0
405

ਨਵੀਂ ਦਿੱਲੀ-ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਲੰਮੀ ਦੂਰੀ ਦੀ ਕਾਲਿੰਗ ‘ਤੇ ਇੰਟਰਨੈਸ਼ਨਲ ਟਰਮੀਨੇਸ਼ਨ ਚਾਰਜਿਜ਼ (ਆਈ. ਟੀ. ਸੀ.) ਨੂੰ 53 ਪੈਸੇ ਪ੍ਰਤੀ ਮਿੰਟ ਤੋਂ ਘਟਾ ਕੇ 30 ਪੈਸੇ ਪ੍ਰਤੀ ਮਿੰਟ ਕਰ ਦਿੱਤਾ ਹੈ, ਜਿਸ ਨਾਲ ਦੇਸ਼ ‘ਚ ਆਈ. ਐੱਸ. ਡੀ. ਕਾਲ ਦੇ ਸਸਤੇ ਹੋਣ ਦੀ ਸੰਭਾਵਨਾ ਹੈ। ਯਾਨੀ ਕਿ ਹੁਣ ਵਿਦੇਸ਼ਾਂ ‘ਚ ਕਾਲਿੰਗ ਸਸਤੀ ਜਾਵੇਗੀ।
ਰੈਗੂਲੇਟਰੀ ਨੇ ਕਿਹਾ ਕਿ ਲੰਮੀ ਦੂਰੀ ਦੀ ਕਾਲਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੇ ਆਪ੍ਰੇਟਰਾਂ ਵੱਲੋਂ ਭੁਗਤਾਨ ਕੀਤੇ ਜਾਣ ਵਾਲੇ ਚਾਰਜਿਜ਼ ਆਈ. ਟੀ. ਸੀ. ਨੂੰ ਘਟਾਇਆ ਜਾ ਰਿਹਾ ਹੈ। ਇਹ ਚਾਰਜ ਉਸ ਆਪ੍ਰੇਟਰ ਨੂੰ ਦਿੱਤਾ ਜਾਂਦਾ ਹੈ, ਜਿਸ ਦੇ ਨੈੱਟਵਰਕ ‘ਤੇ ਕਾਲ ਖ਼ਤਮ ਹੁੰਦੀ ਹੈ। ਉਸ ਨੇ ਕਿਹਾ ਕਿ ਇਸ ਸਬੰਧ ‘ਚ ਸਬੰਧਤ ਪੱਖਾਂ ਨਾਲ ਪਿਛਲੇ ਸਾਲ ਅਕਤੂਬਰ ‘ਚ ਹੋਏ ਸਲਾਹ-ਮਸ਼ਵਰੇ ਦੇ ਆਧਾਰ ‘ਤੇ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੇ ਲਈ ਦੂਰਸੰਚਾਰ ਇੰਟਰਕੁਨੈਕਸ਼ਨ ਯੂਜ਼ੇਜ਼ ਚਾਰਜਿਜ਼ ਨਿਯਮ ਨੂੰ ਸੋਧਿਆ ਗਿਆ ਹੈ।