ਦਿੱਲੀ – ਕਾਂਗਰਸ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਸੰਸਦ ‘ਚ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ‘ਚ ਹੋ ਰਹੀ ਦੇਰੀ ਦਾ ਮੁੱਦਾ ਉਠਾਉਂਦੇ ਹੋਏ ਮੰਗ ਕੀਤੀ ਕਿ ਜਲਦ ਤੋਂ ਜਲਦ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾਣ ਅਤੇ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਰਵੀਦਾਸ ਦੇ ਨਾਂਅ ‘ਤੇ ਰੱਖਿਆ ਜਾਵੇ | ਇਸ ਤੋਂ ਪਹਿਲਾਂ ਚੌਧਰੀ ਸੰਤੋਖ ਸਿੰਘ ਨੇ ਸੰਸਦ ‘ਚ ਦੱਸਿਆ ਕਿ ਪੰਜਾਬ ਦੇ ਦਿਲ ਦੁਆਬੇ ਤੋਂ ਵੱਡੀ ਗਿਣਤੀ ‘ਚ ਲੋਕ ਵਿਦੇਸ਼ਾਂ ‘ਚ ਵਸੇ ਹੋਏ ਹਨ ਅਤੇ ਅਨੇਕਾਂ ਵਪਾਰਕ ਸੰਗਠਨਾਂ ਤੇ ਸਨਅਤਾਂ ਦਾ ਕੇਂਦਰ ਬਿੰਦੂ ਹੋਣ ਦੇ ਨਾਲ-ਨਾਲ ਜਲੰਧਰ ਮੀਡੀਆ ਦਾ ਵੀ ਘਰ ਹੈ ਤੇ ਇੱਥੋਂ ਜਲਦ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਨਾ ਕੇਵਲ ਵੱਡਾ ਫਾਇਦਾ ਮਿਲੇਗਾ ਬਲਕਿ ਵਪਾਰ ਤੇ ਕਾਰੋਬਾਰ ਵੀ ਵਧੇਗਾ |