ਮਜੀਠੀਆ ਵਿਰੱਧ ਫਿਰ ਬੋਲਿਆ ਜਗਦੀਸ਼ ਭੋਲਾ

0
716

ਬਠਿੰਡਾ: ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜਗਦੀਸ਼ ਭੋਲਾ ਨੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਸੀ.ਬੀ.ਆਈ. ਜਾਂਚ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਗਦੀਸ਼ ਭੋਲਾ ਬਠਿੰਡਾ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਪੇਸ਼ ਹੋਇਆ ਸੀ। ਭੋਲਾ ਵਿਰੁੱਧ ਰਾਮਪੁਰਾ ਫੂਲ ਥਾਣਾ ਵਿੱਚ ਨਸ਼ੇ ਨਾਲ ਫੜੇ ਜਾਣ ਸਬੰਧੀ ਦੋ ਮਾਮਲੇ ਦਰਜ ਹੋਏ ਹਨ।

ਪੰਜਾਬ ਪੁਲਿਸ ਵਿੱਚ ਬਤੌਰ ਡੀ.ਐਸ.ਪੀ. ਕੰਮ ਕਰ ਚੁੱਕੇ ਭਲਵਾਨ ਜਗਦੀਸ਼ ਭੋਲਾ ਦੀ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਅਦਾਲਤ ਵਿੱਚ ਪੇਸ਼ੀ ਸੀ। ਉਸ ਨੇ ਅਦਾਲਤ ਤੋਂ ਬਾਹਰ ਆ ਕੇ ਪੱਤਰਕਾਰਾਂ ਨੂੰ ਤਤਕਾਲੀ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਸੀ.ਬੀ.ਆਈ. ਜਾਂਚ ਕਰਵਾਉਣ ਦੀ ਗੱਲ ਕੀਤੀ। ਭੋਲਾ ਦੀ ਅਗਲੀ ਪੇਸ਼ੀ 29 ਜਨਵਰੀ ਨੂੰ ਹੈ।