ਭੁਪਾਲ: ਅੰਨਾ ਨੇ ਇੱਕ ਪ੍ਰੋਗਰਾਮ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨਮੋਹਨ ਸਿੰਘ ਬੋਲਦੇ ਨਹੀਂ ਸਨ ਤੇ ਉਨ੍ਹਾਂ ਨੇ ਲੋਕਪਾਲ-ਲੋਕਾਯੁਕਤ ਕਾਨੂੰਨ ਨੂੰ ਕਮਜ਼ੋਰ ਕੀਤਾ ਤੇ ਹੁਣ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਲੋਕਪਾਲ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਡਾ. ਮਨਮੋਹਨ ਸਿੰਘ ਦੇ ਟਾਈਮ ਕਾਨੂੰਨ ਬਣ ਗਿਆ ਸੀ। ਉਸ ਤੋਂ ਬਾਅਦ ਮੋਦੀ ਨੇ ਸੰਸਦ ‘ਚ 27 ਜੁਲਾਈ, 2016 ਨੂੰ ਇੱਕ ਸੋਧ ਬਿੱਲ ਰਾਹੀਂ ਇਹ ਤੈਅ ਕੀਤਾ ਕਿ ਜਿੰਨੇ ਵੀ ਅਫਸਰ ਹਨ, ਉਨ੍ਹਾਂ ਦੀ ਪਤਨੀ, ਬੇਟੇ-ਬੇਟੀ ਨੂੰ ਪ੍ਰੌਪਰਟੀ ਦੀ ਡਿਟੇਲ ਨਹੀਂ ਦੇਣੀ ਹੋਵੇਗੀ, ਜਦਕਿ ਕਾਨੂੰਨ ‘ਚ ਇਹ ਜ਼ਰੂਰੀ ਹੈ।
ਅੰਨਾ ਨੇ ਮੌਜੂਦਾ ਕੇਂਦਰ ਸਰਕਾਰ ਦੀ ਨੀਅਤ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਲੋਕ ਸਭਾ ‘ਚ ਇੱਕ ਦਿਨ ‘ਚ ਸੋਧ ਬਿੱਲ ਬਿਨਾ ਚਰਚਾ ਪਾਸ ਹੋ ਗਿਆ, ਫਿਰ ਉਸ ਨੂੰ ਰਾਜ ਸਭਾ ‘ਚ 28 ਜੁਲਾਈ ਨੂੰ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ 29 ਜੁਲਾਈ ਨੂੰ ਬਿੱਲ ਰਾਸ਼ਟਰਪਤੀ ਦੇ ਕੋਲ ਭੇਜਿਆ ਗਿਆ, ਜਿਸ ‘ਤੇ ਹਸਤਾਖਰ ਵੀ ਹੋ ਗਏ। ਜਿਹੜਾ ਕਾਨੂੰਨ ਪੰਜ ਸਾਲ ‘ਚ ਨਹੀਂ ਬਣ ਸਕਿਆ, ਉਸ ਨੂੰ ਤਿੰਨ ਦਿਨਾਂ ‘ਚ ਕਮਜ਼ੋਰ ਕਰ ਦਿੱਤਾ ਗਿਆ।