ਬੀਜਿੰਗ- ਚੀਨੀ ਵੈਬਸਾਈਟ ਤਾਓਬਾਓ ਨੇ ਮੰਗਲਵਾਰ ਨੂੰ ਲਗਭਗ 5 ਕਰੋੜ ਡਾਲਰ ‘ਚ 2 ਵਿਸ਼ਾਲ ਬੋਇੰਗ 747 ਜੈੱਟ ਜਹਾਜ਼ਾਂ ਦੀ ਨੀਲਾਮੀ ਕੀਤੀ। ਸਰਕਾਰੀ ਨਿਊਜ਼ ਏਜੰਸ਼ੀ ਸ਼ਿਨਹੂਆ ਅਨੁਸਾਰ ਚੀਨੀ ਜਹਾਜ਼ ਮਾਲਵਾਹਕ ਕੰਪਨੀ ਐੱਸ.ਐੱਫ. ਏਅਰਲਾਇੰਨਸ ਨੇ 4.8 ਕਰੋੜ ਡਾਲਰ ‘ਚ ਇਹ ਦੋਵੇਂ ਜਹਾਜ਼ ਖਰੀਦੇ।
ਹੁਣ ਬੰਦ ਹੋ ਚੁੱਕੀ ਜਾਡੇ ਕਾਰਗੋ ਇੰਟਰਨੈਸ਼ਨਲ ਕੰਪਨੀ ਦੇ ਤਿੰਨ ਬੋਇੰਗ 747 ਜਹਾਜ਼ਾਂ ਨੂੰ ਵੇਚਣ ਦੀਆਂ 6 ਕੋਸ਼ਿਸ਼ਾਂ ਨਾਕਾਮ ਰਹਿਣ ਤੋਂ ਬਾਅਦ ਸ਼ੇਨਝੇ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਆਨਲਾਈਨ ਨੀਲਾਮ ਕਰਨ ਦਾ ਫੈਸਲਾ ਕੀਤਾ। ਇਹ ਜੈੱਟ ਜਹਾਜ਼ ਤਾਓਬਾਓ ‘ਤੇ ਸੋਮਵਾਰ ਨੂੰ ਹੀ ਵਿਕਰੀ ਲਈ ਰੱਖੇ ਗਏ ਸਨ। ਇਹ ਪੋਰਟਲ ਖਾਦ ਵਸਤੂਆਂ ਅਤੇ ਸਟੇਸ਼ਨਰੀ ਤੋਂ ਲੈ ਕੇ ਵਿਸ਼ਾਲ ਮਾਲਵਾਹਕ ਜਹਾਜ਼ਾਂ ਤਕ ਹਰ ਚੀਜ਼ਾਂ ਵੇਚਦਾ ਹੈ ਅਤੇ ਅਰਬਾਂ ਡਾਲਰ ਦੀ ਲੈਣ-ਦੇਣ ਕਰਦਾ ਹੈ।
ਤੀਜੇ ਜਹਾਜ਼ ਇਸ ਲਈ ਨਹੀਂ ਵਿਕਿਆ ਕਿਉਂਕਿ ਉਸ ਦੀ ਨੀਲਾਮੀ ਲਈ ਇਕੱਲਾ ਖਰੀਦਦਾਰ ਅੱਗੇ ਆਇਆ। ਤਾਓਬਾਓ ਚੀਨ ‘ਚ ਬਹੁਤ ਪ੍ਰਸਿੱਧ ਈ ਕਾਮਰਸ ਦੀ ਵਿਸ਼ਾਲ ਕੰਪਨੀ ਅਲੀਬਾਬਾ ਦਾ ਵਿਕਰੀ ਮੰਚ ਹੈ।