ਦਿੱਲੀ: ਦੱਖਣੀ ਚੀਨ ਦੀ ਭਾਰਤੀ ਸਰਹੱਦ ਨਾਲ ਲੱਗਦੇ ਸ਼ਿਆਂਗ ਖੇਤਰ ‘ਚ ਸ਼ਨੀਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.3 ਮਾਪੀ ਗਈ। ਪਹਿਲਾਂ ਇਸ ਦੀ ਤੀਬਰਤਾ 6.7 ਦੱਸੀ ਜਾ ਰਹੀ ਸੀ। ਭੂਚਾਲ ਦਾ ਕੇਂਦਰ ਦੱਖਣੀ ਚੀਨ ਦੇ ਸ਼ਿਆਂਗ ਖੇਤਰ ਤੋਂ 10 ਕਿਲੋਮੀਟਰ ਦੂਰ ਜ਼ਮੀਨ ‘ਚ 6.2 ਮੀਲ ਦੀ ਡੂੰਘਾਈ ‘ਤੇ ਸੀ। ਇਹ ਇਲਾਕਾ ਭਾਰਤ ਦੇ ਅਰੁਨਾਚਲ ਪ੍ਰਦੇਸ਼ ਨਾਲ ਲਗਦਾ ਹੈ।ਇਸ ਸਕਤੀ ਦੇ ਭੁਚਾਲ ਨੂੰ ਨੁਕਸਾਨ ਕਰਨ ਵਾਲਾ ਮੰਨਿਆ ਜਾਦਾ ਹੈ।