ਬੀਜਿੰਗ— ਆਪਣਾ ਅਹੁਦਾ ਸੰਭਾਲਣ ਲਈ ਚੀਨ ‘ਚ ਭਾਰਤ ਦੇ ਨਵੇਂ ਰਾਜਦੂਤ ਗੌਤਮ ਬੰਬਾਵਾਲੇ ਅੱਜ ਬੀਜਿੰਗ ਪਹੁੰਚ ਗਏ ਹਨ। ਉਹ ਕੱਲ ਆਪਣਾ ਆਹੁਦਾ ਸੰਭਾਲਣਗੇ। ਇਕ ਤਜ਼ਰਬੇਕਾਰ ਕੂਟਨੀਤੀਵਾਨ ਬੰਬਾਵਾਲੇ ਅਜੇ ਤੱਕ ਪਾਕਿਸਤਾਨ ‘ਚ ਭਾਰਤ ਦੇ ਹਾਈ ਕਮਿਸ਼ਨਰ ਸਨ ਤੇ ਉਸ ਤੋਂ ਪਹਿਲਾਂ ਉਹ ਭੂਟਾਨ ‘ਚ ਭਾਰਤੀ ਰਾਜਰੂਤ ਦੇ ਅਹੁਦੇ ‘ਤੇ ਸਨ।
ਭਾਰਤੀ ਵਿਦੇਸ਼ ਸੇਵਾ ਦੇ 1984 ਬੈਚ ਦੇ ਅਧਿਕਾਰੀ ਬੰਬਾਵਾਲੇ ਇਥੇ ਵਿਜੇ ਗੋਖਲੇ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੂੰ ਵਿਦੇਸ਼ ਮੰਤਰਾਲੇ ‘ਚ ਸਕੱਤਰ ਬਣਾਇਆ ਗਿਆ ਹੈ। ਭਾਰਤ-ਚੀਨ ਸਬੰਧਾਂ ਦੀ ਗਹਿਰੀ ਸਮਝ ਰੱਖਣ ਵਾਲੇ ਬੰਬਾਵਾਲੇ ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ‘ਚ ਚੀਨ ਡੈਸਕ ਵੀ ਸੰਭਾਲ ਚੁੱਕੇ ਹਨ। ਮੰਡਾਰਿਨ ਭਾਸ਼ਾ ਬੋਲਣ ‘ਚ ਸਮਰੱਥ ਬੰਬਾਵਾਲੇ ਬੀਜਿੰਗ ‘ਚ ਭਾਰਤੀ ਦੂਤ ਘਰ ‘ਚ ਮਿਸ਼ਨ ਉਪ-ਮੁਖੀ ਦੀ ਜ਼ਿੰਮੇਦਾਰੀ ਸੰਭਾਲ ਚੁੱਕੇ ਹਨ। ਬੰਬਾਵਾਲੇ ਅਜਿਹੇ ਵੇਲੇ ‘ਚ ਇਹ ਭੂਮਿਕਾ ਸੰਭਾਲਣ ਜਾ ਰਹੇ ਹਨ ਜਦੋਂ ਦੋਵੇਂ ਦੇਸ਼ ਡੋਕਲਾਮ ਵਿਰੋਧ ਨੂੰ ਪਿੱਛੇ ਛੱਡ ਕੇ ਆਪਣੇ ਸਬੰਧਾਂ ਨੂੰ ਅੱਗੇ ਵਧਾ ਰਹੇ ਹਨ।