ਬਠਿੰਡਾ-ਬਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਅਜਿਹੇ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੂੰ ਪੁਲਿਸ ਕਈ ਦਿਨਾਂ ਤੋਂ ਬਾਹਰ ਲੱਭਦੀ ਰਹੀ ਪ੍ਰੰਤੂ ਭਗੌੜਾ ਪਹਿਲਾਂ ਹੀ ਜੇਲ੍ਹ ‘ਚ ਬੈਠਾ ਸੀ | ਪੁਲਿਸ ਨੇ ਭਗੌੜੇ ਨੂੰ ਮੁੜ ਪੋ੍ਰਡਕਸ਼ਨ ਵਰੰਟ ‘ਤੇ ਲਿਆ ਕੇ ਅਦਾਲਤ ‘ਚ ਪੇਸ਼ ਕੀਤਾ | ਅਦਾਲਤ ਨੇ ਭਗੌੜੇ ਨੂੰ 16 ਨਵੰਬਰ ਤੱਕ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਅਨੁਸਾਰ ਹਰਕੰਵਲ ਸਿੰਘ ਰਾਣੂ ਵਾਸੀ ਪਰਸਰਾਮ ਨਗਰ ਬਠਿੰਡਾ ਿਖ਼ਲਾਫ਼ ਧਾਰਾ 307 ਆਈ.ਪੀ.ਸੀ. ਤਹਿਤ ਥਾਣਾ ਸਿਵਲ ਲਾਈਨ ਵਿਚ 30 ਅਪ੍ਰੈਲ 2015 ਨੂੰ ਮੁਕੱਦਮਾ ਦਰਜ ਹੋਇਆ ਸੀ ਅਤੇ ਉਸ ਨੰੂ ਕੰਵਲਜੀਤ ਸਿੰਘ ਬਾਜਵਾ ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਨੇ 23 ਅਕਤੂਬਰ 2017 ਨੂੰ ਭਗੌੜਾ ਕਰਾਰ ਦਿੱਤਾ ਸੀ ਕਿਉਂਕਿ ਹਰਕੰਵਲ ਸਿੰਘ ਲਗਾਤਾਰ ਅਦਾਲਤ ਦੀਆਂ ਤਾਰੀਖ਼ਾਂ ‘ਤੇ ਪੇਸ਼ੀ ਭੁਗਤਣ ਨਹੀਂ ਸੀ ਆ ਰਿਹਾ | ਥਾਣਾ ਸਿਵਲ ਲਾਈਨ ਪੁਲਿਸ ਦੇ ਹੌਲਦਾਰ ਸੰਜੀਵ ਕੁਮਾਰ ਤੇ ਜਗਦੇਵ ਸਿੰਘ ਨੇ ਹਰਕੰਵਲ ਸਿੰਘ ਦੀ ਇੱਧਰ-ਉੱਧਰ ਕਾਫ਼ੀ ਭਾਲ ਕੀਤੀ | ਆਖ਼ਰ ਉਨ੍ਹਾਂ ਨੂੰ ਪਤਾ ਚੱਲਿਆ ਕਿ ਹਰਕੰਵਲ ਸਿੰਘ ਕਿਸੇ ਹੋਰ ਕੇਸ ‘ਚ ਮੁੜ ਫੜਿਆ ਗਿਆ ਅਤੇ ਉਹ ਮੌਜੂਦਾ ਸਮੇਂ ਕੇਂਦਰੀ ਜੇਲ੍ਹ ਵਿਚ ਬੰਦ ਹੈ | ਉਨ੍ਹਾਂ ਹਰਕੰਵਲ ਸਿੰਘ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਦੁਬਾਰਾ ਅਦਾਲਤ ‘ਚ ਪੇਸ਼ ਕੀਤਾ ਅਤੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਛੱਡਣ ਦਾ ਹੁਕਮ ਦਿੱਤਾ