ਭਾਰਤ ਨੇ 13 ਸਾਲ ਬਾਅਦ ਜਿੱਤਿਆ ਏਸ਼ੀਆ ਮਹਿਲਾ ਕੱਪ

0
493

ਕਾਕਾਮਿਗਹਾਰਾ (ਜਾਪਾਨ), 5 ਨਵੰਬਰ (ਏਜੰਸੀ)-ਭਾਰਤੀ ਮਹਿਲਾ ਹਾਕੀ ਟੀਮ ਨੇ ਮਹਿਲਾ ਏਸ਼ੀਆ ਕੱਪ ਫਾਈਨਲ ‘ਚ ਚੀਨ ਨੂੰ ਹਰਾ ਕੇ ਇਹ ਖਿਤਾਬ ਪੂਰੇ 13 ਸਾਲ ਬਾਅਦ ਆਪਣੇ ਨਾਂਅ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004 ‘ਚ ਇਸ ਪ੍ਰਮੁੱਖ ਖਿਤਾਬ ਨੂੰ ਆਪਣੇ ਨਾਂਅ ਕੀਤਾ ਸੀ, ਜਦੋਂ ਉਸ ਨੇ ਜਾਪਾਨ ਨੂੰ 1-0 ਨਾਲ ਹਰਾਇਆ ਸੀ। ਭਾਰਤੀ ਟੀਮ ਚੌਥੀ ਵਾਰੀ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚੀ ਸੀ ਪਰ ਖਿਤਾਬ ਸਿਰਫ਼ ਇਕ ਵਾਰ ਹੀ ਜਿੱਤ ਸਕੀ ਸੀ ਪਰ ਇਸ ਸਾਲ ਚੀਨ ਨੂੰ 5-3 ਨਾਲ ਹਰਾ ਕੇ ਭਾਰਤ ਨੇ ਖਿਤਾਬ ਆਪਣੇ ਨਾਂਅ ਕਰ ਲਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 2018 ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਖੇਡਣ ਦੀ ਯੋਗਤਾ ਹਾਸਲ ਕਰ ਲਈ ਹੈ। ਅੰਤਰਰਾਸ਼ਟਰੀ ਹਾਕੀ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰਕੇ ਭਾਰਤ ਦੇ ਕੁਆਲੀਫਾਈ ਕਰਨ ਦੀ ਪੁਸ਼ਟੀ ਕੀਤੀ ਹੈ।