ਹੁਣ ਐਮ ਐਲ ਏ ਲਈ ਵੀ ਮਿੰਡ ਡੇ ਮੀਲ

0
846

ਬੈਗਲੂਰੂ: ਕਰਨਾਟਕਾ ਦੀ ਅਸੈਬਲੀ ਵੱਲੋ ਇਕ ਨਵੀ ਸਕੀਮ ਸੁਰੂ ਕੀਤੀ ਜਾ ਰਹੀ ਹੈ ਤਾਂ ਜੋ ਐਮ ਐਲ ਏ ਨੂੰ ਹਾਉਸ ਵਿਚ ਹਾਜਰ ਰੱਖਿਆ ਜਾ ਸਕੇ। ਕਾਰਨ ਇਹ ਹੈ ਕਿ ਕਈ ਮੈਬਰ ਸਵੇਰ ਵੇਲੇ ਇਕ ਵਾਰ ਹਾਜਰੀ ਲਾ ਕੇ ਖਿਸਕ ਜਾਦੇ ਹਨ ਤੇ ਕਈ ਬਿਲ ਉਨਾਂ ਦੇ ਗੈਰਹਾਜਰੀ ਕਾਰਨ ਪਾਸ ਹੋਣ ਤੋ ਰਹਿ ਜਾਦੇ ਹਨ। ਨਵੀਂ ਸਕੀਮ ਅਨੁਸਰ ਮੈਬਰਾਂ ਨੂੰ ਹੁਣ ਮਿਡ ਡੇ ਮੀਲ ਦਿਤਾ ਜਾਣਾ ਹੈ ਤਾ ਕਿ ਉਹ ਹਾਉਸ ਦੀ ਇਮਾਰਤ ਤੋ ਬਾਹਰ ਨਾ ਜਾਣ। ਇਸ ਇਮਾਰਤ ਵਿਚ ਸਿਰਫ ਸਨੈਕਸ ਬਾਰ ਹੀ ਹੈ ਤੇ ਲੰਚ ਲਈ ਮੈਬਰ ਜਦ ਬਾਹਰ ਜਾਦੇ ਹਨ ਤਾ ਉਹ ਫਿਰ ਮੁੜ ਕੇ ਵਾਪਸ ਨਹੀਂ ਆਉਦੇ। ਜੂਨ ਮਹੀਨੇ ਹਾਉਸ ਦੀ ਕਾਰਵਾਰੀ ਕਈ ਵਾਰ ਇਸ ਲਈ ਰੱਦ ਕਰਨੀ ਪਾਈ ਕਿ ਜੋ ਲੋੜੀਦੇ ਮੈਬਰ ਹਾਉਸ ਵਿੱਚ ਹਾਜਰ ਨਹੀਂ ਸਨ।