ਗੁਰਦਾਸਪੁਰ : ਗੁਰਦਾਸਪੁਰ ਦੇ ਐਸ ਐਸ ਪੀ ਗੁਰਚਰਨ ਸਿੰਘ ਭੁੱਲਰ ਅਨੁਸਾਰ ਇਕ ਔਰਤ ਨੇ ਉਨਾਂ ਨੂੰ ਲਿਖਤੀ ਸਕਾਇਤ ਕੀਤੀ ਸੀ ਕਿ ਸੁੱਚਾ ਸਿੰਘ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਤੇ ਧੋਖੇ ਨਾਲ ਉਸ ਦੀ ਜਾਇਦਾਦ ਵੀ ਵੇਚ ਦਿੱਤੀ। ਇਸ ਸਕਾਇਤ ਦੀ ਜਾਂਚ ਸਹਿਰ ਦੇ ਡੀ ਐਸ ਪੀ ਨੇ ਕੀਤੀ ਤੇ ਸਕਾਇਤ ਨੂੰ ਸਹੀ ਪਾਇਆ। ਇਸ ਤੋ ਬਾਅਦ ਪੁਲੀਸ ਨੇ ਸੁੱਚਾ ਸਿੰਘ ਲੰਗਹ ਵਿਰੁੱਧ ਧਾਰਾ 376,384,420 ਅਤੇ 506 ਅਧੀਨ ਸਿਟੀ ਪੁਲੀਸ ਸਟੇਸ਼ਨ ਗੁਰਦਾਸਪੁਰ ਵਿਚ ਪਰਚਾ ਦਰਜ ਕਰ ਲਿਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਸਕਾਇਤ ਕਰਤਾ ਨੇ ਉਨਾਂ ਨੂੰ ਇਕ ਪੈਨ ਡਰਾਇਵ ਦਿੱਤੀ ਸੀ ਜਿਸ ਵਿੱਚ ਉਸ ਨਾਲ ਹੋਏ ਬਲਾਤਕਾਰ ਦੀ ਵੀਡੀਓ ਸੀ। ਹਿਦੋਸਤਾਨ ਟਾਇਮਜ ਅਖਬਾਰ ਦੀ ਖਬਰ ਅਨੁਸਾਰ ਲੰਗਾਹ ਨੇ ਇਸ ਸਬੰਧੀ ਕੋਈ ਟਿਪਨੀ ਨਹੀਂ ਕੀਤੀ।