ਪੰਜਾਬ ਯੂਥ ਕਲੱਬ ਕੀ ਹੈ ਤੇ ਕੀ ਕਰਨ ਜਾ ਰਿਹਾ ਹੈ ?

0
337

ਇਸ ਸਾਲ ਵੀ ਪੰਜਾਬ ਯੂਥ ਕਲੱਬ ਹਾਂਗਕਾਂਗ ਆਪਣੀ ਟੀਮ ਨਾਲ ਵਿਸਾਖ਼ੀ ਦੇ ਸਾਂਝੇ ਤਿਉਹਾਰ ਲਈ ਇੱਕ ਪ੍ਰੋਗਰਾਮ “ਮਹਿਕ ਪੰਜਾਬ ਦੀ” ਉਲੀਕਣ ਦੀ ਸੋਚਦਾ ਹੈ, ਜਿਸ ਵਿੱਚ ਉਹਨਾਂ ਦੀ ਸੋਚ ਸੀ, ਕਿ ਵਿਸਾਖ਼ੀ ਨੂੰ ਇਸ ਤਰੀਕੇ ਮਨਾਇਆ ਜਾਵੇ ਜੋ ਪਹਿਲਾ ਨਾਲੋਂ ਵਿਲੱਖਣ ਹੋਵੇ , ਕਾਫੀ ਵਿਚਾਰਾਂ ਕਰਨ ਤੋਂ ਬਾਅਦ ਫੈਸਲਾ ਹੋਇਆ, ਕਿ ਇੱਕ ਸਭਿਆਚਾਰਕ ਸ਼ਾਮ ਮਨਾਈ ਜਾਵੇ ਜੋ ਸਾਡੇ ਫਲਸਫੇ ਦੇ ਵੀ ਨੇੜੇ ਹੋਵੇ ਤੇ ਮਨੋਰੰਜਕ ਵੀ ਹੋਵੇ, ਇਸ ਪ੍ਰੋਗਰਾਮ ਦੇ ਉਦੇਸ਼ ਵੀ ਵੱਖਰੇ ਹੋਣ, ਫੈਸਲਾ ਇਹ ਹੁੰਦਾ ਹੈ ” ਕੰਵਰ ਗਰੇਵਾਲ ” (ਜੋ ਸਿੱਖ ਭੇਸ ਭੂਸਾ ਚ ਵੀ ਹੈ, ਗਾਉਂਦਾ ਵੀ ਸਾਡੇ ਫਲਸਫੇ ਦੇ ਨੇੜੇ ਤੇੜੇ ਹੀ ਹੈ,) ਨੂੰ ਬੁਲਾਇਆ ਜਾਵੇ ਤੇ ਇੱਕ ਪ੍ਰੋਗਰਾਮ ਕਰਵਾਇਆ ਜਾਵੇ, 14 ਅਪਰੈਲ 2024 ਨੂੰ ਹੋਣ ਵਾਲੇ ਇਸ ਪ੍ਰੋਗਰਾਮ ਤੋਂ ਹੋਣ ਵਾਲੀ ਕਮਾਈ ਨੂੰ ਹੇਠ ਲਿਖੇ ਨੇਕ ਕੰਮਾਂ ਲਈ ਵਰਤਿਆ ਜਾਵੇਗਾ।

1.⁠ ⁠ਆਪਣੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨਾ।
2.⁠ ⁠ਗੁਰੂਦੁਆਰਾ ਸਾਹਿਬ ਚ ਚੱਲ ਰਹੇ ਕਿੰਡਰਗਾਰਟਨ ਸਕੂਲ ਨੂੰ ਅਗਾਂਹ ਵਧਾਉਣਾ।
3.⁠ ⁠ਹਾਂਗਕਾਂਗ ਚ ਚਲਦੀਆਂ ਪੰਜਾਬੀ ਕਲਾਸਾਂ ਨੂੰ ਪ੍ਰਮੋਟ ਕਰਨਾ।
4.⁠ ⁠ਹਾਂਗਕਾਂਗ ਚ ਸਿੱਖ ਮਾਰਸ਼ਲ ਆਰਟ (ਗੱਤਕਾ) ਨੂੰ ਪ੍ਰਫੁੱਲਿਤ ਕਰਨਾ।
5.⁠ ⁠ਹਾਂਗਕਾਂਗ ਚ ਆਪਣੀਆਂ ਰਵਾਇਤੀ ਖੇਡਾਂ ਨੂੰ ਅਗਾਂਹ ਤੋਰਨਾ।

ਪੰਜਾਬ ਯੂਥ ਕਲੱਬ ਹਾਂਗਕਾਂਗ ਦਾ ਮਕਸਦ ਸਿਰਫ ਤੇ ਸਿਰਫ ਹਾਂਗਕਾਂਗ ਚ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ, ਆਪਣੀ ਦਿੱਖ, ਆਪਣੇ ਫਲਸਫੇ ਤੋਂ ਜਾਣੂ ਕਰਵਾਉਣਾ ਹੈ|



ਪੰਜਾਬ ਯੂਥ ਕਲੱਬ ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ?
24 ਕੁ ਸਾਲ ਪਹਿਲਾ 27 ਅਪ੍ਰੈਲ 2000 ਨੂੰ ਅਜੀਤ ਅਖਬਾਰ ਚ ਇੱਕ ਖਬਰ ਆਉਂਦੀ ਹੈ ਕਿ “ਜਦੋਂ ਸਤਪਾਲ ਦੀ ਧੀ ਡੈਡੀ ਡੈਡੀ ਆਖਦੀ ਹੈ ਤਾਂ……. ਫਿਰ ਬੇਹੋਸ਼ ਹੋ ਜਾਂਦੀ ਹੈ” ਇਹ ਖ਼ਬਰ ਪੜ ਸਾਡੇ ਨੌਜਵਾਨ ਇਕੱਤਰ ਹੁੰਦੇ ਨੇ, ਕੁਝ ਨਗਦ ਰਾਸ਼ੀ ਜਾਣ ਪਛਾਣ ਵਾਲੇ ਲੋਕਾਂ ਕੋਲੋਂ ਇਕੱਤਰ ਕਰਦੇ ਹਨ , ਜੋ ਕਿ ਇੱਕ ਲੱਖ ਰੁਪਏ ਹੁੰਦੀ ਹੈ, ਇਹ ਰਕਮ ਪੰਜਾਬ ਯੂਥ ਕਲੱਬ ਹਾਂਗਕਾਂਗ ਦੇ ਨਾਮ ਹੇਠ ਅਜੀਤ ਅਖਬਾਰ ਰਾਹੀਂ ਉਸ ਪਰਿਵਾਰ ਤੱਕ ਪਹੁੰਚਾ ਦਿੱਤੀ ਜਾਂਦੀ ਹੈ, ਉਥੋਂ ਪੰਜਾਬ ਯੂਥ ਕਲੱਬ ਹਾਂਗਕਾਂਗ ਹੋਂਦ ਚ ਆਉਂਦਾ ਹੈ, ਫਿਰ ਕੰਮਾਂ ਸਿਲਸਿਲਾ ਸ਼ੁਰੂ ਹੁੰਦਾ ਹੈ, ਬੱਚਿਆਂ ਦੇ ਦਸਤਾਰ ਮੁਕਾਬਲੇ, ਪੰਜਾਬ ਚ ਹੋਣਹਾਰ ਬੱਚਿਆਂ ਦੀ ਪੜਾਈ ਦੇ ਖਰਚੇ, ਕੁਝ ਵਿਧਵਾ ਔਰਤਾਂ ਦੀ ਮੱਦਦ, ਹੋਰ ਲੋੜਵੰਦਾਂ ਦੀ ਮੱਦਦ ਕਰਦਾ ਕਰਦਾ ਆਪਣੇ ਸਫ਼ਰ ਪੈਂਡੇ ਤਹਿ ਕਰਦਾ ਹੋਇਆ ਸਭਿਆਚਾਰਕ ਪ੍ਰੋਗਰਾਮਾਂ ਵੱਲ ਵੱਧਿਆ, ਦੁਰਗੇ ਰੰਗੀਲੇ, ਗੁਰਦਾਸ ਮਾਨ ਅਤੇ ਹੋਰ ਨਾਮੀ ਕਲਾਕਾਰਾਂ ਨੂੰ ਹਾਂਗਕਾਂਗ ਬੁਲਾ ਕੇ ਪ੍ਰੋਗਰਾਮ ਕਰਵਾਉਂਦਾ ਰਿਹਾ, ਇਸ ਦੇ ਨਾਲ ਨਾਲ ਆਪਣੇ ਸਫ਼ਰ ਚ ਖੇਡਾਂ ਨੂੰ ਵਧਾਉਣ ਦੀ ਰੁਚੀ ਦਿਖਾਉਂਦਾ ਹੋਇਆ, ਹਾਂਗਕਾਂਗ ਦੀ ਸੰਗਤ ਦੇ ਸਹਿਯੋਗ ਨਾਲ “ਕਾਮਾਗਾਟਾ ਮਾਰੂ ਹਾਕੀ ਟੂਰਨਾਮੈਂਟ” ਜੋ ਪਿੱਛਲੇ 13 ਸਾਲ ਤੋਂ ਲਗਾਤਾਰ ਕਰਵਾਉਂਦਾ ਆ ਰਿਹਾ ਹੈ।

ਪੰਜਾਬ ਯੂਥ ਕਲੱਬ ਹਾਂਗਕਾਂਗ ਤਾਈਦ ਵੀ ਕਰਦਾ ਹੈ ਕਿ ਆਉਣ ਵਾਲੇ ਸਮੇਂ ਚ ਵੀ ਆਪਣੇ ਵਿਰਸੇ ਨੂੰ ਬਚਾਉਣ ਲਈ ਤੇ ਬੱਚਿਆਂ ਤੇ ਨੌਜਵਾਨੀ ਨੂੰ ਆਪਣੇ ਸੱਭਿਆਚਾਰ ਤੇ ਅਸਲ ਦਿੱਖ ਨਾਲ ਜੋੜਨ ਲਈ ਉਪਰਾਲੇ ਕਰਦਾ ਰਹੇਗਾ।
ਧੰਨਵਾਦ
ਪੰਜਾਬ ਯੂਥ ਕਲੱਬ ਹਾਂਗਕਾਂਗ