Gold Price Today: ਸੋਨੇ-ਚਾਂਦੀ ‘ਚ ਵਾਧਾ

0
142

ਨਵੀਂ ਦਿੱਲੀ : ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ। 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 220 ਰੁਪਏ ਵਧ ਕੇ 58,200 ਰੁਪਏ ਹੋ ਗਈ ਹੈ। ਪਹਿਲਾਂ ਇਹ 57,980 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ 10 ਗ੍ਰਾਮ 22 ਕੈਰੇਟ ਸੋਨਾ 53,350 ਰੁਪਏ ‘ਚ ਵਿਕ ਰਿਹਾ ਹੈ। ਚਾਂਦੀ ਦੀ ਕੀਮਤ 500 ਰੁਪਏ ਵਧ ਕੇ 72,600 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀ ਕੀਮਤ
ਕੌਮਾਂਤਰੀ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਦਾ ਮੁੱਖ ਕਾਰਨ ਹਮਾਸ ਦਾ ਇਜ਼ਰਾਈਲ ‘ਤੇ ਹਮਲਾ ਮੰਨਿਆ ਜਾ ਰਿਹਾ ਹੈ। ਸੋਨਾ 1.03 ਫੀਸਦੀ ਚੜ੍ਹ ਕੇ 1,864.20 ਡਾਲਰ ਪ੍ਰਤੀ ਔਂਸ ਅਤੇ ਚਾਂਦੀ 0.22 ਫੀਸਦੀ ਵਧ ਕੇ 21.77 ਡਾਲਰ ਪ੍ਰਤੀ ਔਂਸ ‘ਤੇ ਰਹੀ।

ਵਾਇਦਾ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀ ਕੀਮਤ
ਵਾਇਦਾ ਬਾਜ਼ਾਰ ‘ਚ ਦਸੰਬਰ ਡਲਿਵਰੀ ਲਈ ਠੇਕੇ ‘ਚ ਸੋਨੇ ਦੀ ਕੀਮਤ 581 ਰੁਪਏ ਵਧ ਕੇ 57,452 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। MCX ਦੇ ਅੰਕੜਿਆਂ ਮੁਤਾਬਕ ਅੱਜ ਸੋਨੇ ‘ਚ 15,334 ਲਾਟ ਦਾ ਕਾਰੋਬਾਰ ਹੋਇਆ। ਇਸ ਦੇ ਨਾਲ ਹੀ ਫਿਊਚਰਜ਼ ‘ਚ ਨਵੀਂ ਪੋਜ਼ੀਸ਼ਨ ਦਾ ਜੋੜ ਸੋਨੇ ਦੀ ਕੀਮਤ ‘ਚ ਤੇਜ਼ੀ ਦਾ ਕਾਰਨ ਹੈ।

ਵਾਇਦਾ ਬਾਜ਼ਾਰ ‘ਚ ਚਾਂਦੀ ਦੀ ਕੀਮਤ 479 ਰੁਪਏ ਵਧ ਕੇ 68,649 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਅੱਜ, MCX ‘ਤੇ ਦਸੰਬਰ ਡਲਿਵਰੀ ਕੰਟਰੈਕਟਸ ਵਿੱਚ 26,573 ਲਾਟ ਦਾ ਵਪਾਰ ਹੋਇਆ। ਇਸ ਦੇ ਨਾਲ ਹੀ ਫਿਊਚਰਜ਼ ‘ਚ ਨਵੀਂ ਪੋਜ਼ੀਸ਼ਨ ਦਾ ਜੋੜ ਸੋਨੇ ਦੀ ਕੀਮਤ ‘ਚ ਤੇਜ਼ੀ ਦਾ ਕਾਰਨ ਹੈ।

(ਨੋਟ: ਇਹ ਦਰਾਂ ਵੱਖ-ਵੱਖ ਬਾਜ਼ਾਰਾਂ ਤੋਂ ਲਈਆਂ ਗਈਆਂ ਹਨ। ਇਨ੍ਹਾਂ ਵਿੱਚ ਅੰਤਰ ਹੋ ਸਕਦਾ ਹੈ।)