ਨਵੀਂ ਦਿੱਲੀ : ਸਰਾਫਾ ਬਾਜ਼ਾਰ ‘ਚ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ 10 ਗ੍ਰਾਮ ਸੋਨੇ ਲਈ ਤੁਹਾਨੂੰ ਕਿੰਨੇ ਰੁਪਏ ਦੇਣੇ ਪੈਣਗੇ।
ਕਿੰਨਾ ਸਸਤਾ ਹੋਇਆ ਸੋਨਾ?
HDFC ਸਕਿਓਰਿਟੀਜ਼ ਦੇ ਅਨੁਸਾਰ, ਵਿਦੇਸ਼ੀ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਵਿਚਕਾਰ ਵੀਰਵਾਰ ਨੂੰ ਦਿੱਲੀ ਵਿੱਚ ਸੋਨੇ ਦੀ ਕੀਮਤ 130 ਰੁਪਏ ਡਿੱਗ ਕੇ 60,170 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।
ਪਿਛਲੇ ਕਾਰੋਬਾਰ ‘ਚ 10 ਗ੍ਰਾਮ ਸੋਨੇ ਦੀ ਕੀਮਤ 60,300 ਰੁਪਏ ਸੀ। ਕੌਮਾਂਤਰੀ ਬਾਜ਼ਾਰਾਂ ‘ਚ ਸੋਨਾ 1,926 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ।
ਚਾਂਦੀ ਦੀ ਕੀਮਤ ਕੀ ਸੀ?
ਅੱਜ 21 ਸਤੰਬਰ ਨੂੰ ਚਾਂਦੀ ਦੀ ਕੀਮਤ ਸਥਿਰ ਰਹੀ। ਚਾਂਦੀ 74,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਕੌਮਾਂਤਰੀ ਬਾਜ਼ਾਰਾਂ ‘ਚ ਚਾਂਦੀ 23.19 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਸੀ।
ਤੁਹਾਡੇ ਸ਼ਹਿਰ ਵਿੱਚ ਸੋਨੇ ਦੀ ਕੀਮਤ ਕੀ ਹੈ?
ਗੁੱਡ ਰਿਟਰਨਜ਼ ਦੀ ਵੈੱਬਸਾਈਟ ਦੇ ਅਨੁਸਾਰ, 24 ਕੈਰੇਟ 10 ਗ੍ਰਾਮ ਸੋਨੇ ਦੀ ਅੱਜ ਦੀ ਕੀਮਤ ਇਸ ਤਰ੍ਹਾਂ ਹੈ:
- ਦਿੱਲੀ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,200 ਰੁਪਏ ਹੈ ।
- ਨੋਇਡਾ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,200 ਰੁਪਏ ਹੈ।
- ਮੁੰਬਈ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,050 ਰੁਪਏ ਹੈ।
- ਚੇਨਈ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,330 ਰੁਪਏ ਹੈ।
- ਕੋਲਕਾਤਾ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,050 ਰੁਪਏ ਹੈ।
- ਬੈਂਗਲੁਰੂ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,050 ਰੁਪਏ ਹੈ।
- ਕੇਰਲ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,050 ਰੁਪਏ ਹੈ।
- ਪਟਨਾ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,100 ਰੁਪਏ ਹੈ।
- ਸੂਰਤ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,100 ਰੁਪਏ ਹੈ।
- ਚੰਡੀਗੜ੍ਹ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,200 ਰੁਪਏ ਹੈ।
- ਲਖਨਊ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,200 ਰੁਪਏ ਹੈ।