ਨਵੀਂ ਦਿੱਲੀ : ਬੁੱਧਵਾਰ 13 ਸਤੰਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਅਜਿਹੇ ‘ਚ ਜੇਕਰ ਤੁਸੀਂ ਸੋਨਾ-ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅੱਜ ਇਸ ਨੂੰ ਸਸਤੇ ਮੁੱਲ ‘ਤੇ ਖਰੀਦਣ ਦਾ ਵਧੀਆ ਮੌਕਾ ਹੈ।
ਦੱਸ ਦੇਈਏ ਕਿ ਕੌਮਾਂਤਰੀ ਬਾਜ਼ਾਰਾਂ ‘ਚ ਵੀ ਸੋਨੇ -ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਜਾਣੋ ਅੱਜ ਕਿੰਨਾ ਸਸਤਾ ਹੋਇਆ ਸੋਨਾ-ਚਾਂਦੀ, ਤੁਹਾਡੇ ਸ਼ਹਿਰ ‘ਚ 10 ਗ੍ਰਾਮ ਸੋਨੇ ਦੀ ਕੀਮਤ ਕੀ ਹੈ।
ਕਿਉਂ ਡਿੱਗੀ ਕੀਮਤ?
HDFC ਸਕਿਓਰਿਟੀਜ਼ ਦੇ ਅਨੁਸਾਰ, ਗਲੋਬਲ ਬਾਜ਼ਾਰਾਂ ਵਿੱਚ ਕਮਜ਼ੋਰ ਸੰਕੇਤਾਂ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ‘ਚ ਬੁੱਧਵਾਰ ਨੂੰ ਸੋਨਾ 350 ਰੁਪਏ ਡਿੱਗ ਕੇ 59,650 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ।
ਅੱਜ ਕੀ ਹੈ ਸੋਨੇ ਦੀ ਕੀਮਤ?
HDFC ਸਕਿਓਰਿਟੀਜ਼ ਦੇ ਮੁਤਾਬਕ ਰਾਜਧਾਨੀ ਦਿੱਲੀ ‘ਚ ਅੱਜ ਸੋਨਾ 350 ਰੁਪਏ ਡਿੱਗ ਕੇ 59,650 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਪਿਛਲੇ ਕਾਰੋਬਾਰ ‘ਚ ਸੋਨਾ 60,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਕੌਮਾਂਤਰੀ ਬਾਜ਼ਾਰਾਂ ‘ਚ ਅੱਜ ਸੋਨਾ 1,911 ਡਾਲਰ ਪ੍ਰਤੀ ਔਂਸ ‘ਤੇ ਰਿਹਾ।
ਚਾਂਦੀ ਕਿੰਨੀ ਸਸਤੀ ਹੋਈ?
ਅੱਜ ਚਾਂਦੀ ‘ਚ 1,000 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ। ਚਾਂਦੀ 73,400 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਕੌਮਾਂਤਰੀ ਬਾਜ਼ਾਰਾਂ ‘ਚ ਅੱਜ ਚਾਂਦੀ 22.94 ਡਾਲਰ ਪ੍ਰਤੀ ਔਂਸ ‘ਤੇ ਬੰਦ ਹੋਈ ।
ਤੁਹਾਡੇ ਸ਼ਹਿਰ ਵਿੱਚ ਸੋਨੇ ਦਾ ਰੇਟ ਕੀ ਹੈ?
ਦਿੱਲੀ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,600 ਰੁਪਏ ਹੈ।
ਨੋਇਡਾ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,600 ਰੁਪਏ ਹੈ।
ਮੁੰਬਈ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,450 ਰੁਪਏ ਹੈ।
ਚੇਨਈ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,780 ਰੁਪਏ ਹੈ।
ਕੋਲਕਾਤਾ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,450 ਰੁਪਏ ਹੈ।
ਬੈਂਗਲੁਰੂ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,450 ਰੁਪਏ ਹੈ।
ਕੇਰਲ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,450 ਰੁਪਏ ਹੈ।
ਪਟਨਾ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,500 ਰੁਪਏ ਹੈ।
ਸੂਰਤ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,500 ਰੁਪਏ ਹੈ।
ਚੰਡੀਗੜ੍ਹ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,600 ਰੁਪਏ ਹੈ।
ਲਖਨਊ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 59,600 ਰੁਪਏ ਹੈ।