ਕੈਂਸਰ ਪ੍ਰਤੀ ਚੇਤਨ ਕਰਨ ਵਾਲੇ ਸ. ਕੁਲਵੰਤ ਸਿੰਘ ‘ਧਾਲੀਵਾਲ’ 17 ਨੂੰ ਹਾਂਗਕਾਂਗ ਵਿੱਚ

0
299

ਹਾਂਗਕਾਂਗ(ਪੰਜਾਬੀ ਚੇਤਨਾ): ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਸ: ਕੁਲਵੰਤ ਸਿੰਘ ‘ਧਾਲੀਵਾਲ’ 17 ਸਤੰਬਰ ਦੌਰਾਨ ਹਾਂਗਕਾਂਗ ਵਿੱਚ ਆ ਰਹੇ ਹਨ। ਇਸ ਦੌਰਾਨ ਉਹ 17 ਸਤੰਬਰ ਦਿਨ ਐਤਵਾਰ ਨੂੰ ਗੁਰੂ ਘਰ ਵਿਖੇ ਸੰਗਤਾਂ ਨਾਲ ਕੈਂਸਰ ਬਿਮਾਰੀ ਦੀ ਜਾਣਕਾਰੀ ਸਬੰਧੀ ਲੱਗਬਾਤ ਕਰਨਗੇ । ਪੰਜਾਬ ਵਣਜ਼ ਸੰਗਠਨ ਹਾਂਗਕਾਂਗ ਦੇ ਸੱਦੇ ਤੇ ਹਾਂਗਕਾਂਗ ਆ ਰਹੇ ਧਾਰੀਵਾਲ ਸਾਹਿਬ ਨਾਲ ਮੁਲਾਕਾਤ ਬਾਅਦ ਦੁਪਹਿਰ 12.30 ਵਜੇ ਤੋਂ ਬਾਦ ਹੋ ਸਕੇਗੀ। ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋ ਵੱਧ ਗਿਣਤੀ ਵਿੱਚ ਹਾਜ਼ਰੀ ਭਰਨ।ਯਾਦ ਰਹੇ ਕੁਲਵੰਤ ਸਿੰਘ ਜੀ ਇੰਗਲੈਂਡ ਨਾਲ ਸਬੰਧਤ ਹਨ ਜੋ ਕਿ ਪਿਛਲੇ 4 ਦਹਾਕਿਆਂ ਤੋਂ ਲੋਕਾਂ ਨੂੰ ਕੈਂਸਰ ਤੋਂ ਬਚਣ ਲਈ ਸੁਚੇਤ ਕਰ ਰਹੇ ਹਨ। ਉਨਾਂ ਨੇ ਇਸ ਸਬੰਧੀ ਪੰਜਾਬ ਵਿੱਚ ਵੀ ਬਹੁਤ ਕੰਮ ਕੀਤਾ ਹੈ। ਇਸ ਲਈ ਇੱਕ ਵਿਸ਼ੇਸ ਬੱਸ ਵਿੱਚ ਚਲਦਾ ਫਿਰਦਾ ਹਸਪਤਾਲ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ।