ਹਾਂਗਕਾਂਗ ਜੌਕੀ ਕਲੱਬ ਵਲੋਂ ਗੁਰਚਰਨ ਸਿੰਘ ਗਾਲਿਬ ਬੈਸਟ ਕੋਚ-2021 ਦੇ ਐਵਾਰਡ ਨਾਲ ਸਨਮਾਨਿਤ

0
583

ਹਾਂਗਕਾਂਗ (ਜੰਗ ਬਹਾਦਰ ਸਿੰਘ)- ਹਾਂਗਕਾਂਗ ਜੌਕੀ ਕਲੱਬ ਵਲੋਂ ਸਾਲਾਨਾ ਕੋਚ ਪੁਰਸਕਾਰ ਾਂ ਦੀ ਕੀਤੀ ਸਮੀਖਿਆ ਦੌਰਾਨ ਹਾਕੀ ਸ਼੍ਰੇਣੀ ‘ਚ ਗੁਰਚਰਨ ਸਿੰਘ ਗਾਲਿਬ ਨੂੰ ਬੈਸਟ ਕੋਚ 2021 ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | 1974 ‘ਚ ਹਾਂਗਕਾਂਗ ਆਏ ਗਾਲਿਬ ਵਲੋਂ 1978 ‘ਚ ਹਾਕੀ ਖੇਡਣੀ ਸ਼ੁਰੂ ਕੀਤੀ | ਅੰਤਰਰਾਸ਼ਟਰੀ ਪੱਧਰ ‘ਤੇ ਉਨ੍ਹਾਂ ਵਲੋਂ 1981 ‘ਚ ਮਕਾਊ ਅਤੇ 1983 ‘ਚ ਜਾਪਾਨ ‘ਚ ਹਾਕੀ ਚੈਂਪੀਅਨਸ਼ਿਪ ਜਿੱਤੀਆਂ ਗਈਆਂ | 1984 ‘ਚ ਉਨ੍ਹਾਂ ਵਲੋਂ ਹਾਂਗਕਾਂਗ ਦੀ ਨੈਸ਼ਨਲ ਟੀਮ ਅਧੀਨ ”ਜੂਨੀਅਰ ਹਾਕੀ ਵਰਲਡ ਕੱਪ” ਮਲੇਸ਼ੀਆ ‘ਚ ਭਾਗ ਲਿਆ ਗਿਆ ਅਤੇ 1985 ਤੋਂ 1991 ਤੱਕ ਉਹ ਹਾਂਗਕਾਂਗ ਨੈਸ਼ਨਲ ਹਾਕੀ ਟੀਮ ਦਾ ਹਿੱਸਾ ਬਣੇ ਰਹੇ | ਲੰਬੇ ਸਮੇਂ ਤੋਂ ਖ਼ਾਲਸਾ ਸਪੋਰਟਸ ਕਲੱਬ ‘ਚ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਉਣ ਵਾਲੇ ਗਾਲਿਬ ਵਲੋਂ ਸਾਲ 2008 ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਾਕੀ ਨਾਲ ਜੋੜਨ ਦੇ ਮਕਸਦ ਤਹਿਤ ”ਖ਼ਾਲਸਾ ਅਕੈਡਮੀ” ਦੀ ਸ਼ੁਰੂਆਤ ਕੀਤੀ ਗਈ | ਖੇਡਾਂ ਤੋਂ ਇਲਾਵਾ ਜੇਲ੍ਹ ਵਿਭਾਗ ‘ਚੋਂ ਕੁਰੈਕਸਨਲ ਅਫ਼ਸਰ ਦੇ ਅਹੁਦੇ ਤੋਂ ਰਿਟਾਇਰ ਗੁਰਚਰਨ ਸਿੰਘ ਗਾਲਿਬ 33 ਸਾਲ ਲੰਬੇ ਕਲੀਨ ਰਿਕਾਰਡ ਕਾਰਨ ”ਲਾਂਗ ਸਰਵਿਸ ਮੈਡਲ” ਨਾਲ ਸਨਮਾਨੇ ਜਾ ਚੁੱਕੇ ਹਨ | ਪੂਰਨ ਗੁਰ ਸਿੱਖ ਦੇ ਤੌਰ ਤੇ ਵਿਚਰਦਿਆ ਸ੍ਰ ਗਾਲਿਬ ਵੱਲੋ ਜੇਲ ਵਿਭਾਗ ਵਿਚ ਕਰਮਚਾਰੀਆਂ ਦੇ ਪੰਜ ਕਕਾਰ ਪਹਿਨਣ ਦੀ ਬਹਾਲੀ ਵੀ ਕਰਵਾਈ ਗਈ। ਪਹਿਲੀ ਵਾਰ ਕਿਸੇ ਸਾਬਤ ਸੂਰਤ ਸਿੱਖ ਵੱਲੌ ਕੀਤੀਆਂ ਉਰੋਤਕ ਪ੍ਰਾਪਤੀਆਂ ਕਾਰਨ ਹਾਂਗਕਾਂਗ ਵਸਦੇ ਭਾਈਚਾਰੇ ਦਾ ਮਾਣ ਵਧਿਆ ਹੈ।