ਹਾਂਗਕਾਂਗ(ਚਪਬ): ਦੁਨੀਆਂ ਦਾ ਸਭ ਤੋ ਲੰਮਾ (55 ਕਿਲੋਮੀਟਰ) ਸਮੰਦਰੀ ਪੁੱਲ ਬੁੱਧਵਾਰ (24 ਅਕਤੂਬਰ) ਨੂੰ ਆਮ ਜਨਤਾ ਲਈ ਸਵੇਰੇ 9 ਵਜੇ ਖੋਲ ਦਿੱਤਾ ਜਾਵੇਗਾ। ਇਸ ਦਾ ਅੱਜ ਉਦਘਾਟਨ ਚੀਨੀ ਰਾਸ਼ਟਰਪਤੀ ਨੇ ਚੀਨੀ ਸਹਿਰ ਯੂਹਾਈ ਵਿਖੇ ਕੀਤਾ। ਇਸ ਤਰਾ ਹੁਣ ਹਾਂਗਕਾਂਗ ਤੋ ਮਕਾਓ ਅਤੇ ਚੀਨੀ ਸਹਿਰ ਯੁਹਾਈ ਜਾਣਾ ਸਸਤਾ ਹੋ ਜਾਵੇਗਾ। ਮੀਡੀਆ ਅਨੁਸਾਰ ਇਕ ਪਾਸੇ ਦਾ ਬੱਸ ਦਾ ਕਰਾਇਆ 65 ਡਾਲਰ ਹੋਵੇਗਾ ਜਦ ਕਿ ਰਾਤ ਸਮੇ 5 ਡਾਲਰ ਵਾਧੂ ਦੇਣੇ ਪੈਣਗੇ। ਬਜੁਰਗਾਂ ਅਤੇ ਬੱਚਿਆਂ ਲਈ ਅੱਧੇ ਕਿਰਾਏ ਦੀ ਸਹੂਲਤ ਹੈ। ਇਸ ਤਰਾ ਇਹ ਬਸ ਕਰਾਇਆ ਫੈਰੀ ਦੇ ਕਿਰਾਏ ਤੋ ਕਰੀਬ ਅੱਧਾ ਹੈ।