ਕਰੋਨਾ ਕਾਰਨ ਛੋਟੇ ਬੱਚਿਆਂ ਦੇ ਸਕੂਲ਼ 14 ਤੋਂ ਬੰਦ

0
496

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਵਿਚ ਕਰੋਨਾ ਦੇ ਵੱਧ ਰਹੇ ਕਹਿਰ ਦੌਰਾਨ ਸਰਕਾਰ ਨੇ ਫੈਸਲਾ ਲਿਆ ਹੈ ਕਿ 14 ਜਨਵਰੀ ਤੋਂ ਕਿੰਡਰਗਾਰਟਨ ਤੇ ਪ੍ਰਾਇਮਰੀ ਸਕੂਲ ਬੰਦ ਰਹਿਗੇ ਪਰ ਹਾਈ ਸਕੂਲ ਪਹਿਲਾ ਦੀ ਤਰਾਂ ਹੀ ਲਗਣਗੇ। ਕੁਝ ਦਿਨਾਂ ਤੋਨ ਇਹ ਚਰਚਾ ਤੇ ਮੰਗ ਸੀ ਕਿ ਸਕੂਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਇਸੇ ਦੌਰਾਨ 5 ਤੋਂ 11 ਸਾਲ ਬੱਚਿਆ ਲਈ ਵੈਕਸੀਨ ਲਾਉਣ ਦੀ ਮਨਜੂਰੀ ਵੀ ਦੇ ਦਿਤੀ ਗਈ ਸੀ। ਸਿਹਤ ਵਿਭਾਗ ਵੱਲੋ ਜਾਰੀ ਜਾਣਕਾਰੀ ਅਨੁਸਾਰ ਬੀਤੇ ਕੱਲ ਤੱਕ ਹਾਂਗਕਾਂਗ ਵਿਚ 12959 ਕੋਰਨਾਂ ਕੇਸ ਹੋ ਚੁੱਕੇ ਹਨ, ਜਿਨਾ ਵਿਚ 42 ਓਮੀਕਰੋਨ ਦੇ ਕੇਸ ਹਨ। ਕਰੋਨਾ ਕਾਰਨ 213 ਮੋਤਾਂ ਵੀ ਹੋਈਆਂ ਹਨ।