ਸੂਹੀ ਫੁਲਕਾਰੀ ਇਹ ਨਾਮ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਹੈ ਕਿਉਂਕਿ ਸੂਹੀ ਫੁਲਕਾਰੀ ਬਾਰੇ ਹਰ ਕਿਸੇ ਨੂੰ ਪਤਾ ਹੈ। ਸੂਹੇ ਰੰਗ ਦੀ ਫੁਲਕਾਰੀ ਸਿਰ ਤੇ ਲੈਣ ਨਾਲ ਮੁਟਿਆਰ ਦੇ ਹੁਸਨ ਨੂੰ ਚਾਰ ਚੰਦ ਲਾਉਂਦੀ ਹੈ।
ਪਰ ਅੱਜ ਆਪਾਂ ਓਸ ਫੁਲਕਾਰੀ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੀ ਕੇ ਸਿਰ ਤੇ ਲੈਣ ਵਾਲੀ ਨਹੀਂ ਪਰ ਇੱਹ ਫੁਲਕਾਰੀ ਵਾਂਗ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਜੀ ਦੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਵੰਨਗੀਆਂ ਅਤੇ ਅਲੱਗ ਅਲੱਗ ਗਾਇਕਾਂ ਵੱਲੋਂ ਵੰਨ ਸੁਵੰਨੇ ਸਭਿਆਚਾਰਕ ਗੀਤਾਂ ਨਾਲ ਸ਼ਿੰਗਾਰਿਆ ਗੁਲਦਸਤਾ ਹੈ।
ਸਤਰੰਗ ਇੰਟਰਟੇਨਰ ਦੇ ਕਰਤਾ ਧਰਤਾ ਸ. ਕਸ਼ਮੀਰ ਸਿੰਘ ਸੋਹਲ ਨੇ ਪੰਜਾਬੀ ਚੇਤਨਾ ਟੀਮ ਨਾਲ ਗੱਲ ਕਰਦਿਆਂ ਦੱਸਿਆ ਸਾਲ 2021 ਨੂੰ ਅਲਵਿਦਾ ਕਹਿਣ 2022 ਨੂੰ ਜੀ ਆਇਆਂ ਕਹਿਣ ਲਈ ਜਲੰਧਰ ਦੂਰਦਰਸ਼ਨ ਤੇ ਇਹ ਪ੍ਰੋਗਰਾਮ “ਸੂਹੀ ਫੁਲਕਾਰੀ” 1 ਜਨਵਰੀ 2022 ਨੂੰ ਭਾਰਤੀ ਸਮੇਂ ਮੁਤਾਬਿਕ ਸ਼ਾਮ 7:00-8.00 ਵਜੇ ਟੈਲੀਕਾਸਟ ਹੋਵੇਗਾ।
ਪੰਜਾਬੀ ਚੇਤਨਾ ਟੀਮ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਅਤੇ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਸੱਭਿਆਚਾਰਕ ਪ੍ਰੋਗਰਾਂਮ ਨੂੰ ਜਰੂਰ ਦੇਖਣਾ ਅਤੇ ਦੇਖ ਕੇ ਆਪਣੇ ਸੁਝਾਅ ਜ਼ਰੂਰ ਸਾਂਝੇ ਕਰਨੇ । ਧੰਨਵਾਦ