ਆਨਲਾਈਨ ਮਾਰਕੀਟ ਦੇ ਦੌਰ ਵਿੱਚ ਮਾਰਕਫੈੱਡ ਨੇ ਵੱਡਾ ਕਦਮ

0
264

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ ਮਿਲਣਗੀਆਂ। ਇੰਨਾ ਹੀ ਨਹੀਂ ਇਨ੍ਹਾਂ ਵਸਤਾਂ ਉੱਤੇ 15 ਫੀਸਦੀ ਛੋਟ ਵੀ ਮਿਲੇਗੀ। ਜੀ ਹਾਂ ਆਨਲਾਈਨ ਮਾਰਕੀਟ ਦੇ ਦੌਰ ਵਿੱਚ ਮਾਰਕਫੈੱਡ ਨੇ ਵੱਡਾ ਕਦਮ ਪੁੱਟਿਆ ਹੈ। ਮਾਰਕਫੈੱਡ ਨੇ ਆਪਣੇ ਉਤਪਾਦ ਵੇਚਣ ਲਈ ਐਪ ਲਾਂਚ ਕੀਤਾ ਹੈ। ਮਾਰਕਫੈੱਡ ਦੇ ਮੁੱਖ ਦਫਤਰ ਵਿੱਚ ਇਹ ਮੋਬਾਈਲ ਐਪ ਲਾਂਚ ਕੀਤੀ ਗਈ। ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਤੇ ਵਧੀਕ ਮੁੱਖ ਸਕੱਤਰ (ਸਹਿਕਾਰਤਾ) ਡੀ.ਪੀ. ਰੈਡੀ ਨੇ ਸਾਂਝੇ ਤੌਰ ’ਤੇ ਮੋਬਾਈਲ ਐਪ ਲੋਕਾਂ ਨੂੰ ਸਮਰਪਿਤ ਕੀਤੀ।
ਹਾਲ ਦੀ ਘੜੀ ਇਸ ਐਪ ਰਾਹੀਂ ਟ੍ਰਾਈਸਿਟੀ ਖੇਤਰ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਦੇ ਆਮ ਲੋਕ ਖਰੀਦਦਾਰੀ ਕਰ ਸਕਣਗੇ। ਐਪ ਰਾਹੀਂ 12 ਵਜੇ ਤੋਂ 2 ਵਜੇ ਤੱਕ ਤੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਉਤਪਾਦ ਮੁਹੱਈਆ ਕਰਵਾਏ ਜਾਣਗੇ ਤੇ 1000 ਰੁਪਏ ਦੀ ਪਹਿਲੀ ਖਰੀਦਦਾਰੀ ਕਰਨ ’ਤੇ 100 ਰੁਪਏ ਦਾ ਸਾਈਨ ਅੱਪ ਡਿਸਕਾਉਂਟ ਦਿੱਤਾ ਜਾਵੇਗਾ, ਜਦੋਂਕਿ 500 ਰੁਪਏ ਦੀ ਖਰੀਦਦਾਰੀ ਤੱਕ ਪਹੁੰਚ ਦੇਣ ਦਾ ਚਾਰਜ 40 ਰੁਪਏ ਹੋਵੇਗਾ।
500 ਰੁਪਏ ਤੋਂ 999 ਰੁਪਏ ਤੱਕ 20 ਰੁਪਏ ਤੇ 1000 ਰੁਪਏ ਜਾਂ ਇਸ ਤੋਂ ਵੱਧ ਦੀ ਖਰੀਦਦਾਰੀ ’ਤੇ ਕੋਈ ਵੀ ਪਹੁੰਚ ਚਾਰਜ ਨਹੀਂ ਲਿਆ ਜਾਵੇਗਾ। ਇਸ ਨਾਲ ਨਾ ਸਿਰਫ ਮਾਰਕਫੈੱਡ ਉਤਪਾਦਾਂ ਦੀ ਵਿਕਰੀ ਵਿੱਚ ਵਾਧਾ ਹੋਵੇਗਾ, ਸਗੋਂ ਗਾਹਕਾਂ ਨੂੰ ਆਨਲਾਈਨ ਖਰੀਦਦਾਰੀ ਕਰਨ ਵਿੱਚ ਵੀ ਸਹੂਲਤ ਮਿਲੇਗੀ।