ਥਾਈਲੈਂਡ ਨੇ ਫੁਕੇਟ ਵਿਦੇਸ਼ੀ ਸੈਲਾਨੀਆਂ ਲਈ ਖੋਲਿਆ

0
305

ਫੁਕੇਟ – ਥਾਈਲੈਂਡ ਨੇ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੈਲਾਨੀ ਉਦਯੋਗ ਨੂੰ ਰਫਤਾਰ ਦੇਣ ਲਈ ਵੀਰਵਾਰ ਨੂੰ ਮਹੱਤਵਪੂਰਨ ਪਰ ਖਤਰਾ ਯੁਕਤ ਯੋਜਨਾ ਦਾ ਐਲਾਨ ਕੀਤਾ। ਇਸਦੇ ਤਹਿਤ ਫੁਕੇਟ ਤੇ ਰਿਜੌਰਟ ਨੂੰ ਘੱਟ ਖਤਰੇ ਵਾਲੇ ਦੇਸ਼ਾਂ ਦੇ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰਵਾ ਚੁੱਕੇ ਸੈਲਾਨੀਆਂ ਲਈ ਖੋਲ੍ਹਿਆ ਗਿਆ ਹੈ। ਨਵੀਂ ਯੋਜਨਾ ਤੋਂ ਬਾਅਦ ਆਬੂਧਾਬੀ ਤੋਂ ਸੈਲਾਨੀਆਂ ਨੂੰ ਲੈ ਕੇ ਏਤਿਹਾਦ ਜੈੱਟ ਦਾ ਪਹਿਲਾ ਜਹਾਜ਼ ਜਦੋਂ ਪਹੁੰਚਿਆ ਤਾਂ ਉਨ੍ਹਾਂ ’ਤੇ ਪਾਣੀ ਦੀਆਂ ਬੌਛਾਰਾਂ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੋਈ ਫਰਾਂਸੀਸੀ ਨਾਗਰਿਕ 60 ਸਾਲਾ ਬਰੂਨੋ ਸਾਉਲਿਰਡ ਨੇ ਕਿਹਾ ਕਿ ਉਹ ਪਿਛਲੇ ਇਕ ਸਾਲ ਤੋਂ ਥਾਈਲੈਂਡ ਪਰਤਣ ਦਾ ਸੁਪਨਾ ਦੇਖ ਰੱਖ ਰਹੇ ਸਨ ਅਤੇ ਮੌਕਾ ਮਿਲਦੇ ਹੀ ਉਸਨੂੰ ਲਪਕ ਲਿਆ। ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਥਾਈਲੈਂਜਡ ਸਰਕਾਰ ਨੇ ਫੁਕੇਟ ਸੈਂਡਬਾਕਸ ਪ੍ਰੋਗਰਾਮ ਅਜਿਹੇ ਸਮੇਂ ਸ਼ੁਰੂ ਕੀਤਾ ਹੈ ਜਦੋਂ ਦੇਸ਼ ਵਿਚ ਡੇਲਟਾ ਸਮੇਤ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ ਅਤੇ ਕਈ ਲੋਕਾਂ ਨੇ ਇੰਨੀ ਜਲਦੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ’ਤੇ ਸਵਾਲ ਉਠਾਇਆ ਹੈ।