ਹਾਂਗਕਾਂਗ ਦੇ ਸਾਬਕਾ ਮੁਖੀ ਸੀ.ਵਾਈ. ਲਿਓਾਗ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਨਤਮਸਤਕ

0
239

ਹਾਂਗਕਾਂਗ (ਜੰਗ ਬਹਾਦਰ ਸਿੰਘ)-ਭਾਰਤ ਵਿਚ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਲਈ ਫੰਡ ਇਕੱਤਰ ਕਰਨ ਦੀ ਮੁਹਿੰਮ ਨੂੰ ਹੁਲਾਰਾ ਦੇਣ ਅਤੇ ਆਪਣਾ ਯੋਗਦਾਨ ਪਾਉਣ ਲਈ ਹਾਂਗਕਾਂਗ ਦੇ ਸਾਬਕਾ ਮੁਖੀ ਸੀ.ਵਾਈ. ਲਿਓਾਗ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਨਤਮਸਤਕ ਹੋਏ | ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਨਵੀਨਰ ਬਿਲਡਿੰਗ ਕਮੇਟੀ ਗੁਰਦੇਵ ਸਿੰਘ ਗਾਲਿਬ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵਲੋਂ ਹਾਂਗਕਾਂਗ ਦੇ ਸਾਬਕਾ ਮੁਖੀ ਨੂੰ ਸਨਮਾਨਿਤ ਕਰਨ ਦੇ ਨਾਲ ਸਿੱਖ ਇਤਿਹਾਸ, ਹਾਂਗਕਾਂਗ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਅਤੇ ਗੁਰਦੁਆਰਾ ਸਾਹਿਬ ਦੇ 20 ਕਰੋੜ ਡਾਲਰ ਦੇ ਚੱਲ ਰਹੇ ਪ੍ਰੋੋਜੈਕਟ ਬਾਰੇ ਭਾਵਪੂਰਕ ਜਾਣਕਾਰੀਆਂ ਸਾਂਝੀਆਂ ਕੀਤੀਆਂ, ਜਿਸ ਦਾ ਸਾਬਕਾ ਮੁਖੀ ਵਲੋਂ ਸ਼ਲਾਘਾ ਕਰਦਿਆਂ ਸਵਾਗਤ ਕੀਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਭਾਰਤ ਵਿਚ ਮਹਾਂਮਾਰੀ ਦੇ ਪ੍ਰਕੋਪ ਲਈ ਫੰਡ ਇਕੱਤਰ ਕਰਨ ਲਈ 30 ਲੱਖ ਹਾਂਗਕਾਂਗ ਡਾਲਕ ਦਾ ਟੀਚਾ ਮਿੱਥਿਆ ਗਿਆ ਹੈ ਜੋ ਕਿ 2 ਹਫ਼ਤਿਆਂ ਦੌਰਾਨ ਕਰੀਬ 12 ਲੱਖ ਹਾਂਗਕਾਂਗ ਡਾਲਕ ਤੱਕ ਪੁੱਜ ਚੁੱਕਾ ਹੈ | ਹਾਂਗਕਾਂਗ ਦੇ ਸਾਬਕਾ ਮੁਖੀ ਦਾ ਸਵਾਗਤ ਕਰਨ ਮੌਕੇ ਬੋਰਡ ਮੈਂਬਰ ਬਲਜੀਤ ਸਿੰਘ ਚੋਹਲਾ ਸਾਹਿਬ, ਪ੍ਰਧਾਨ ਭਗਤ ਸਿੰਘ ਫੂਲ, ਮੋਹਨ ਚੁਗਾਨੀ, ਸੁੱਖਾ ਸਿੰਘ ਗਿੱਲ, ਗੁਰਦੇਵ ਸਿੰਘ ਮਾਲੂਵਾਲ, ਸਤਪਾਲ ਸਿੰਘ ਮਾਲੂਵਾਲ, ਕੁਲਦੀਪ ਸਿੰਘ ਬੁੱਟਰ, ਟੋਨੀ ਬਰਾੜ, ਗੋਰਾ ਢਿੱਲੋਂ, ਅਵਤਾਰ ਸਿੰਘ ਪਟਿਆਲਾ, ਦਲਜੀਤ ਸਿੰਘ ਜ਼ੀਰਾ ਅਤੇ ਜੁਝਾਰ ਸਿੰਘ ਜੋਇਕੇ ਸਮੇਤ ਹੋਰ ਪਤਵੰਤੇ ਮੌਜੂਦ ਸਨ |