ਹਾਂਗਕਾਂਗ 29 ਅਗਸਤ 2017(ਗਰੇਵਾਲ) ਮੀਡੀਆਂ ਰਿਪੋਰਟਾਂ ਅਨੁਸਾਰ ਉਤਰੀ ਕੋਰਿਆ ਨੇ ਜਪਾਨ ਵੱਲ ਇਕ ਮਾਜਇਲ ਦਾਗੀ ਹੈ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋ ਉਤਰੀ ਕੋਰਿਆ ਦਾ ਠੰਢਾ ਹੋਇਆ ਮਸਲਾ ਫਿਰ ਗਰਮ ਹੋ ਗਿਆ ਹੈ। ਦੱਖਣੀ ਕੋਰੀਆ ਦੇ ਇੱਕ ਬੁਲਾਰੇ ਅਨੁਸਾਰ ਇਹ ਮਜਾਇਲ ਕਰੀਬ 2700 ਕਿਲੋਮੀਟਰ ਦੀ ਦੂਰੀ ਤਹਿ ਕਰਦੀ ਹੋਈ ੳਤਰੀ ਜਪਾਨ ਉਤੋ ਦੀ ਲੰਘੀ। ਇਹ ਘਟਨਾ ਮੰਗਲਵਾਰ ਸਵੇਰੇ 5.06 ਵਜੇ ਦੀ ਦੱਸੀ ਜਾ ਰਹੀ ਹੈ। ਜਪਾਨੀ ਟੀਵੀ ਨੇ ਵੀ ਇਸ ਮਜਾਇਲ ਦੀ ਪੁਸਟੀ ਕੀਤੀ ਹੈ। ਯਾਦ ਰਹੇ 2009 ਤੋ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦ ਉਤਰੀ ਕੋਰਿਆ ਨੇ ਜਪਾਨ ਵੱਲ ਮਜਾਇਲ ਦਾਗੀ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ।