ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਭਾਰਤ:ਨਿਤਿਨ ਗਡਕਰੀ

0
312

ਅਹਿਮਦਾਬਾਦ: ਕੇਂਦਰੀ ਮੰਤਰੀ ਤੇ ਬੀਜੇਪੀ ਲੀਡਰ ਨੇਤਿਨ ਗਡਕਰੀ ਨੇ ਪਾਕਿਸਤਾਨ ‘ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਭਾਰਤ ਦੀ ਪਾਕਿਸਤਾਨ ਦੀ ਜ਼ਮੀਨ ‘ਚ ਕੋਈ ਦਿਲਚਸਪੀ ਨਹੀਂ, ਭਾਰਤ ਸ਼ਾਂਤੀ ਤੇ ਮਿੱਤਰਤਾ ਚਾਹੁੰਦਾ ਹੈ। ਗੁਜਰਾਤ ‘ਚ ਜਨ ਸੰਵਾਦ ਡਿਜੀਟਲ ਰੈਲੀ ‘ਚ ਨਾਗਪੁਰ ‘ਚ ਸੰਬੋਧਨ ਦੌਰਾਨ ਗਡਕਰੀ ਨੇ ਕਿਹਾ ਭਾਰਤ ਸ਼ਾਂਤੀ ਤੇ ਅਹਿੰਸਾ ‘ਚ ਵਿਸ਼ਵਾਸ ਰੱਖਦਾ ਹੈ।
ਗਡਕਰੀ ਨੇ ਕਿਹਾ “ਅਸੀਂ ਵਿਸਥਾਰਵਾਦੀ ਬਣ ਕੇ ਭਾਤ ਨੂੰ ਮਜ਼ਬੂਤ ਬਣਾਂਵਾਂਗੇ। ਅਸੀਂ ਸ਼ਾਂਤੀ ਸ਼ਥਾਪਿਤ ਕਰਕੇ ਭਾਰਤ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ। ਅਸੀਂ ਕਦੇ ਵੀ ਭੂਟਾਨ ਦੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਰਤ ਨੇ 1971 ਦੀ ਜੰਗ ਜਿੁੱਤਣ ਮਗਰੋਂ ਸ਼ੇਖ ਮੁਜੀਪੁਰ ਰਹਿਮਾਨ ਨੂੰ ਬੰਗਲਾਦੇਸ਼ ਦਾ ਪ੍ਰਧਾਨ ਬਣਾਇਆ ਤੇ ਉਸ ਤੋਂ ਬਾਅਦ ਸਾਡੀ ਫੌਜ ਪਰਤ ਆਈ।”
ਗਡਕਰੀ ਨੇ ਕਿਹਾ ਕਿ “ਅਸੀਂ ਇਕ ਇੰਚ ਵੀ ਜ਼ਮੀਨ ਨਹੀਂ ਲਈ। ਅਸੀਂ ਪਾਕਿਸਤਾਨ ਜਾਂ ਚੀਨ ਦੀ ਜ਼ਮੀਨ ਨਹੀਂ ਚਾਹੁੰਦੇ। ਅਸੀਂ ਸਿਰਫ਼ ਸ਼ਾਂਤੀ, ਦੋਸਤੀ ਤੇ ਪਿਆਰ ਚਾਹੁੰਦੇ ਹਾਂ ਤੇ ਮਿਲ ਕੇ ਕੰਮ ਕਰਨਾ ਲੋਚਦੇ ਹਾਂ। “