ਸਰਕਾਰ ਵਾਲਾ 10 ਹਜ਼ਾਰ ਕਦੋਂ ਤੇ ਕਿਵੇਂ ਮਿਲੂ?

0
980

ਹਾਂਗਕਾਂਗ(ਪਚਬ): ਹਾਂਗਕਾਂਗ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਲਈ ਕਰੋਨਾ ਦੌਰਾਨ 10 ਹਜਾਰ ਡਾਲਰ ਰਾਹਤ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਸਬੰਧੀ ਇਕ ਪ੍ਰੈਸ ਵਾਰਤਾ ਵਿੱਤ ਸਕੱਤਰ ਨੇ ਕੀਤੀ ਅੱਜ ਕੀਤੀ। ਇਸ ਵਿੱਚ ਦੱਸਿਆ ਗਿਆ ਕਿ ਇਹ ਰਾਸ਼ੀ ਲੈਣ ਲਈ 21 ਜੂਨ ਤੋ ਅਰਜ਼ੀ ਦਿੱਤੀ ਜਾ ਸਕਦੀ ਹੈ ਤੇ ਇਸ ਸਾਲ ਦਾ ਆਖਰੀ ਦਿਨ ਅੰਤਿਮ ਮਿਤੀ ਹੋਵੇਗੀ। ਇਹ ਅਰਜ਼ੀ ਆਨਲਾਈਨ ਖਾਸ ਬੈਕਾਂ ਰਾਹੀ ਦਿੱਤੀ ਜਾ ਸਕਦੀ ਹੈ ਜਾਂ ਫਾਰਮ ਭਰ ਕੇ ਵੀ ਜਮਾ ਕਰਵਾਏ ਜਾ ਸਕਦੇ ਹਨ। ਇਹ ਰਾਸ਼ੀ ਮਿਲਣ ਵਿਚ 2 ਹਫਤੇ ਦੇ ਕਰੀਬ ਸਮਾਂ ਲੱਗਣ ਦੀ ਸਭਾਵਨਾ ਹੈ।ਬੈਕਾਂ ਰਾਹੀ ਅਰਜ਼ੀ ਦੇਣ ਵਾਲਿਆ ਲਈ ਰਾਸ਼ੀ ਸਿੱਧੀ ਉਨਾਂ ਦੇ ਖਾਤੇ ਵਿਚ ਆਵੇਗੀ ਜਦ ਕਿ ਫਾਰਮ ਭਰਨ ਵਾਲਿਆ ਨੂੰ ਆਪ ਚੈਂਕ ਹਾਸਲ ਕਰਨਾ ਹੋਵੇਗਾ।