ਹਾਂਗਕਾਂਗ ਮੁੱਖੀ ਨੇ ਲੋਕਾਂ ਨੂੰ ਪੱਤਰ ਲਿਖ ਕੇ ਨਵੇਂ ਕਾਨੂੰਨ ਦੇ ਸਮਰਥਨ ਦੀ ਅਪੀਲ ਕੀਤੀ

0
393

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਮੁੱਖੀ ਕੈਰੀ ਲਾਮ ਨੇ, ਕਈ ਅਖਬਾਰਾਂ ਵਿੱਚ ਹਾਂਗ ਕਾਂਗ ਦੇ ਵਸਨੀਕਾਂ ਲਈ ਇੱਕ ਪੱਤਰ ਪ੍ਰਕਾਸ਼ਤ ਕੀਤਾ ਹੈ, ਜਿਸ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਈ “ ਸਮਰਥਨ” ਦੀ ਮੰਗ ਕੀਤੀ ਗਈ ਹੈ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਹਾਂਗਕਾਂਗ ਰਾਸ਼ਟਰੀ ਸੁਰੱਖਿਆ ਇੱਕ ਖਤਰਾ ਬਣ ਗਿਆ ਹੈ।
ਲਾਮ ਦਾ ਕਹਿਣਾ ਹੈ ਕਿ ਕੌਮੀ ਸੁਰੱਖਿਆ ਦੀ ਰਾਖੀ ਲਈ ਹਾਂਗਕਾਂਗ ਦੀ ਮੌਜੂਦਾ ਕਾਨੂੰਨੀ ਪ੍ਰਣਾਲੀ ਨਾਕਾਫੀ ਹੈ, ਅਤੇ ਜਦੋਂ ਵਿਰੋਧੀ ਤਾਕਤਾਂ ਹਾਂਗਕਾਂਗ ਦੀ ਆਜ਼ਾਦੀ ਦੀ ਵਕਾਲਤ ਕਰ ਰਹੀਆਂ ਹਨ। ਬਾਹਰੀ ਤਾਕਤਾਂ ਆਪਣੀ ਦਖਲਅੰਦਾਜ਼ੀ ਨੂੰ ਹੋਰ ਤੇਜ਼ ਕਰ ਰਹੀਆਂ ਹਨ।
ਮੁੱਖੀ ਨੇ ਅੱਗੇ ਲਿਖਿਆਂ ਹੈ, ਪਿਛਲੇ ਸਾਲ ਦੌਰਾਨ, ਹਾਂਗਕਾਂਗ ਦੀ ਕਮਿਨਿਟੀ ਨੂੰ ਸਦਮਾ ਪਹੁੰਚਿਆ ਹੈ। ਦੰਗਾਕਾਰੀਆਂ ਦੁਆਰਾ ਹਿੰਸਾ ਵਧਾ ਦਿੱਤੀ ਗਈ ਹੈ, ਨਾਜਾਇਜ਼ ਹਥਿਆਰਾਂ ਅਤੇ ਵਿਸਫੋਟਕਾਂ ਨਾਲ ਅੱਤਵਾਦੀ ਖ਼ਤਰਾ ਬਣਿਆ ਹੋਇਆ ਹੈ,”।
“ਇਸ ਦੌਰਾਨ, ਬਾਹਰੀ ਤਾਕਤਾਂ ਨੇ ਹਾਂਗ ਕਾਂਗ ਦੇ ਅੰਦਰੂਨੀ ਮਾਮਲਿਆਂ ਵਿੱਚ ਆਪਣੀ ਦਖਲਅੰਦਾਜ਼ੀ ਨੂੰ ਹੋਰ ਤੇਜ਼ ਕੀਤਾ ਹੈ, ਹਾਂਗ ਕਾਂਗ ਨਾਲ ਸਬੰਧਤ ਕਾਨੂੰਨਾਂ ਨੂੰ ਪਾਸ ਕੀਤਾ ਹੈ ਅਤੇ ਕੱਟੜਪੰਥੀਆਂ ਦੇ ਗੈਰਕਾਨੂੰਨੀ ਕੰਮਾਂ ਦੀ ਸ਼ਲਾਘਾ ਕੀਤੀ ਹੈ, ਇਹ ਸਾਰੇ ਸਾਡੇ ਦੇਸ਼ ਦੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਦੇ ਹਿੱਤਾਂ ਨੂੰ ਗੰਭੀਰਤਾ ਨਾਲ ਖਤਰੇ ਵਿੱਚ ਪਾਉਂਦੇ ਹਨ। ਹਾਂਗ ਕਾਂਗ ਰਾਸ਼ਟਰੀ ਸੁਰੱਖਿਆ ਵਿੱਚ ਇੱਕ ਮੋਰੀ ਬਣ ਗਿਆ ਹੈ ਅਤੇ ਹਾਂਗਕਾਂਗ ਦੀ ਖੁਸ਼ਹਾਲੀ ਅਤੇ ਸਥਿਰਤਾ ਜੋਖਮ ਵਿਚ ਹੈ। ”
ਲਾਮ ਨੇ ਲੋਕਾਂ ਨੂੰ ਇਹ ਵੀ ਯਾਦ ਦਿਵਾਇਆ ਕਿ ਹਾਂਗਕਾਂਗ ਨੂੰ ਚੀਨ ਨੂੰ ਸੌਂਪੇ ਜਾਣ ਤੋਂ ਬਾਅਦ 23 ਸਾਲਾਂ ਵਿੱਚ ਹਾਂਗ ਕਾਂਗ ਬੇਸਿਕ ਕਾਨੂੰਨ ਦੀ ਧਾਰਾ 23 ਤਹਿਤ ਰਾਸ਼ਟਰੀ ਸੁਰੱਖਿਆ ਬਾਰੇ ਆਪਣੇ ਖੁਦ ਦੇ ਕਾਨੂੰਨ ਬਣਾਉਣ ਵਿੱਚ ਅਸਫਲ ਰਿਹਾ ਹੈ।
“ਮੌਜੂਦਾ ਰਾਜਨੀਤਿਕ ਅਤੇ ਸਮਾਜਿਕ ਸਥਿਤੀ ਦੇ ਮੱਦੇਨਜ਼ਰ, ਹਾਂਗਕਾਂਗ ਦੇ ਕਾਰਜਕਾਰੀ ਅਤੇ ਵਿਧਾਇਕੀ ਅਥਾਰਟੀਆਂ ਲਈ ਨੇੜ ਭਵਿੱਖ ਵਿੱਚ ਰਾਸ਼ਟਰੀ ਸੁਰੱਖਿਆ ਦੀ ਰਾਖੀ ਲਈ ਆਪਣੇ ਖੁਦ ਦੇ ਵਿਧਾਨਾਂ ਨੂੰ ਪੂਰਾ ਕਰਨਾ ਮੁਸ਼ਕਲ ਹੈ।”
ਲਾਮ ਨੇ ਦੁਹਰਾਇਆ ਕਿ ਬੀਜਿੰਗ ਦੁਆਰਾ ਲਗਾਇਆ ਗਿਆ ਨਵਾਂ ਕਾਨੂੰਨ ਸਿਰਫ “ਗੈਰ ਕਾਨੂੰਨੀ ਅਤੇ ਅਪਰਾਧਿਕ ਕਾਰਵਾਈਆਂ ਅਤੇ ਗਤੀਵਿਧੀਆਂ’ ਕਰਨ ਵਾਲੇ ਮੁੱਠੀ ਭਰ ਲੋਕਾਂ ਨੂੰ ਨਿਸ਼ਾਨਾ ਬਣਾਏਗਾ ਅਤੇ ਬਹੁਗਿਣਤੀ ਨਾਗਰਿਕਾਂ ਦੇ ਜੀਵਨ ਅਤੇ ਜਾਇਦਾਦ, ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰੱਖਿਆ ਕੀਤੀ ਜਾਏਗੀ।
ਉਸਨੇ ਆਪਣੇ ਪੱਤਰ ਦੇ ਅੰਤ ਵਿੱਚ ਲਿਖਿਆ ਹੈ “ਮੈਂ ਤੁਹਾਨੂੰ ਅਪੀਲ ਕਰਦੀ ਹਾਂ, ਕਿ ਨੈਸ਼ਨਲ ਪੀਪਲਜ਼ ਕਾਂਗਰਸ ਦੁਆਰਾ ਪਾਸ ਕੀਤੇ ਗਏ ਫੈਸਲੇ ਲਈ ਸਖਤ ਹਮਾਇਤ ਕੀਤੀ ਜਾਵੇ”।